ਟਰੂਡੋ ਨੇ ਅਮਰੀਕੀ ਦੁਵੱਲੇ ਵਪਾਰ ਸਮਝੌਤੇ ਦੀ ਪੇਸ਼ਕਸ਼ ਕੀਤੀ ਖਾਰਿਜ

ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਨਾਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਅਮਰੀਕੀ ਦੋ-ਪਾਸੜ ਵਪਾਰ ਸਮਝੌਤੇ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਮੌਕਿਆਂ ‘ਤੇ ਰਾਸ਼ਟਰਪਤੀ ਦੇ ਨਾਫਟਾ ਬਾਰੇ ਬਿਆਨਾਂ ਨੂੰ ਸੁਣਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਮੰਨਣਾ ਹੈ ਕਿ ਨਾਫਟਾ ਡੀਲ ਕੈਨੇਡਾ ਲਈ, ਮੈਕਸੀਕੋ ਲਈ ਤੇ ਅਮਰੀਕਾ ਲਈ ਵਧੀਆ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਾਫਟਾ ਨੂੰ ਇਕ ਠੋਸ ਭਾਈਚਾਰੇ ਦੇ ਰੂਪ ‘ਤੇ ਦੇਖਦੇ ਹਨ, ਜੋ ਕਿ ਸਾਡੇ ਤਿੰਨ ਲਈ ਲਾਭਕਾਰੀ ਹੈ ਤੇ ਉਹ ਇਸ ਲਈ ਅੱਗੇ ਵੀ ਗੱਲਬਾਤ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕੈਨੇਡਾ, ਮੈਕਸੀਕੋ ਤੇ ਅਮਰੀਕਾ ਵਿਚਾਲੇ ਪਿਛਲੇ ਦੋ ਦਹਾਕਿਆਂ ਤੋਂ ਜਾਰੀ ਹੈ ਤੇ ਹੁਣ ਅਮਰੀਕੀ ਰਾਸ਼ਟਰਪਤੀ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ਼ ਲਈ ਮਾੜਾ ਸੌਦਾ ਹੈ। ਉਨ੍ਹਾਂ ਕਿਹਾ ਕਿ ਟਰੰਪ ਆਪਣੀਆਂ ਗੱਲਾਂ ਮਨਵਾਉਣ ‘ਚ ਲੱਗੇ ਹੋਏ ਹਨ ਪਰ ਇਸ ਸੌਦੋ ‘ਚ ਇਕ ਧਾਰਾ ਹੈ ਜਿਸ ਦੇ ਮੁਤਾਬਕ ਜੇਕਰ ਇਸ ਦੇ ਮੈਂਬਰ ਦੇਸ਼ਾਂ ਵਲੋਂ ਸਮਝੌਤਾ ਦੁਬਾਰਾ ਨਹੀਂ ਕੀਤਾ ਜਾਂਦਾ ਤਾਂ ਇਹ ਸਮਝੌਤਾ ਪੰਜ ਸਾਲਾਂ ਬਾਅਦ ਖਤਮ ਹੋ ਜਾਵੇਗਾ।
ਵਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਦਲੋ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਸੀਨੀਅਰ ਕੈਨੇਡੀਅਨ ਅਧਿਕਾਰੀ ਨੂੰ ਇਕ ਦੁਵੱਲਾ ਵਪਾਰ ਸਮਝੌਤਾ ਪੇਸ਼ ਕੀਤਾ ਹੈ ਤੇ ਉਹ ਇਸ ਦੇ ਜਵਾਬ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਲਈ ਓਟਾਵਾ ਵਲੋਂ ਜਲਦੀ ਜਵਾਬ ਆਵੇਗਾ ਤਾਂ ਕਿ ਇਸ ਪ੍ਰਕਿਰਿਆ ਨੂੰ ਜਲਦੀ ਅੱਗੇ ਵਧਾਇਆ ਜਾ ਸਕੇ।

You May Also Like

Leave a Reply

Your email address will not be published. Required fields are marked *