ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਿੱਛੜਦਾ ਜਾ ਰਿਹਾ ਹੈ ਉਨ੍ਹਾਂ ਦਾ ਕਾਰੋਬਾਰ

ਵਾਸ਼ਿੰਗਟਨ — ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦਾ ਆਪਣਾ ਪਰਿਵਾਰਕ ਬਿਜਨੈੱਸ ਕਾਫੀ ਪਿਛੜਦਾ ਜਾ ਰਿਹਾ ਹੈ। ਅਮਰੀਕਾ ਦੀ ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਪਿਛਲੇ ਇਕ ਸਾਲ ‘ਚ ਉਨ੍ਹਾਂ ਦਾ ਕਾਰੋਬਾਰ ਕਿੰਨਾ ਪ੍ਰਭਾਵਿਤ ਹੋਇਆ ਹੈ, ਇਹ ਇਸ ਆਂਕੜੇ ‘ਚ ਸਮਝਿਆ ਜਾ ਸਕਦਾ ਹੈ ਕਿ ਚੋਣਾਂ ਤੋਂ 6 ਮਹੀਨੇ ਪਹਿਲਾਂ ਟਰੰਪ ਅਮਰੀਕਾ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ਨਾਲ 120 ਡੀਲਾਂ ਕਰ ਚੁੱਕੇ ਸਨ। ਜਿਨ੍ਹਾਂ ‘ਚੋਂ ਹੁਣ ਸਿਰਫ 30 ਡੀਲਾਂ ‘ਤੇ ਹੀ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਡੀਲਾਂ ਅਮਰੀਕਾ ‘ਚ ਹੀ ਕੀਤੀਆਂ ਗਈਆਂ ਸਨ। ਮਿਸੀਪੀਸੀ ਸੂਬੇ ਦੇ ਕਲੀਵਲੈਂਡ ‘ਚ ਇਕ ਹੋਟਲ ਦੇ ਨਿਰਮਾਣ ਵਾਲੀ ਥਾਂ ‘ਤੇ ਸਮਾਨ ਖਿਲਰਿਆ ਪਿਆ ਦੇਖਿਆ ਜਾ ਸਕਦਾ ਹੈ। ਇਕ ਸਾਈਨ ਬੋਰਡ ਦਿੱਖਦਾ ਹੈ, ਜਿਸ ‘ਤੇ ਲਿੱਖਿਆ ਹੈ – 2017 ‘ਚ ਸ਼ੁਰੂਆਤ ਹੋਇਆ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਕੰਮ ਠੱਪ ਪਿਆ ਹੈ।

You May Also Like

Leave a Reply

Your email address will not be published. Required fields are marked *