ਟਰੰਪ ਪਏ ਨਰਮ? ਕਿਮ ਨੂੰ ਦੱਸਿਆ ‘ਚੰਗਾ ਦੋਸਤ’

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜਾਂਗ ਉਨ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹੋ ਸਕਦੇ ਹਨ ਪਰ ਉਨ੍ਹਾਂ ਨੇ ਦੋਹਾਂ ਵਿਚਾਲੇ ਕਿਸੇ ਤਰ੍ਹਾਂ ਦੀ ਗੱਲਬਾਤ ਹੋਣ ਦੇ ਸਵਾਲ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ‘ਵਾਲ ਸਟ੍ਰੀਟ ਜਰਨਲ’ ਨੂੰ ਦਿੱਤੇ ਇਕ ਇੰਟਰਵਿਊ ‘ਚ ਟਰੰਪ ਨੇ ਕਿਹਾ, ‘ਮੇਰੇ ਕਿਮ ਜੋਂਗ ਉਨ ਨਾਲ ਸੰਬੰਧ ਚੰਗੇ ਹੋ ਸਕਦੇ ਹਨ।
ਉਨ੍ਹਾਂ ਕਿਹਾ, ‘ਮੇਰੇ ਲੋਕਾਂ ਨਾਲ ਚੰਗੇ ਸੰਬੰਧ ਹਨ। ਮੈਨੂੰ ਲੱਗਦਾ ਹੈ ਤੁਸੀਂ ਹੈਰਾਨ ਹੋ।’ ਅਖਬਾਰ ਦੀ ਖਬਰ ਮੁਤਾਬਕ ਟਰੰਪ ਨੇ ਇਸ ਸੰਬੰਧ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਹੈ ਜਾਂ ਨਹੀਂ। ਉੱਤਰ ਕੋਰੀਆ ਮਿਜ਼ਾਇਲ ਤੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਵਾਸ਼ਿੰਗਟਨ ਤੇ ਪਯੋਂਗਯਾਂਗ ਵਿਚਾਲੇ ਟੱਕਰ ਜਾਰੀ ਹੈ। ਟਰੰਪ ਨੇ ਲਗਾਤਾਰ ਉੱਤਰ ਕੋਰੀਆਈ ਨੇਤਾ ਨੂੰ ਪਾਗਲ ਤੇ ਰਾਕੇਟ ਮੈਨ ਦੱਸ ਕੇ ਉਸ ਦਾ ਅਪਮਾਨ ਕੀਤਾ ਹੈ। ਕਿਮ ਨਾਲ ਗੱਲ ਹੋਣ ਦੇ ਸਵਾਲ ‘ਤੇ ਟਰੰਪ ਨੇ ਕਿਹਾ, ‘ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।’

You May Also Like

Leave a Reply

Your email address will not be published. Required fields are marked *