ਟੋਰਾਂਟੋ ਵਿੱਚ ਮਈ ਦੇ ਮਹੀਨੇ ਠੰਢ ਨੇ ਤੋੜਿਆ 80 ਸਾਲ ਦਾ ਰਿਕਾਰਡ

ਟੋਰਾਂਟੋ, 12 ਮਈ  : ਜੀਟੀਏ ਭਰ ਵਿੱਚ ਠੰਢ ਸਬੰਧੀ ਐਡਵਾਇਜ਼ਰੀ ਜਾਰੀ ਹੈ। ਗ੍ਰੇਟ ਡਿਪਰੈਸ਼ਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਵਾਰੀ ਇਹ ਸੱਭ ਤੋਂ ਠੰਢੀ ਮਈ ਦੱਸੀ ਜਾ ਰਹੀ ਹੈ।
ਮੰਗਲਵਾਰ ਨੂੰ ਸਵੇਰੇ 4:00 ਵਜੇ ਪੀਅਰਸਨ ਏਅਰਪੋਰਟ ੳੱੁਤੇ ਪਾਰਾ ਮਨਫੀ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ 1939 ਵਿੱਚ ਕਾਇਮ ਹੋਇਆ ਮਨਫੀ 2.2 ਡਿਗਰੀ ਸੈਲਸੀਅਸ ਦਾ ਰਿਕਾਰਡ ਵੀ ਟੁੱਟ ਗਿਆ। ਮੌਸਮ ਵਿਗਿਆਨੀ ਜਿਲ ਟੇਲਰ ਨੇ ਦੱਸਿਆ ਕਿ ਅਜੇ ਭਲਕੇ ਵੀ ਇਸ ਤਰ੍ਹਾਂ ਦੀ ਹੀ ਠੰਢ ਰਹੇਗੀ ਤੇ ਉਸ ਤੋਂ ਬਾਅਦ ਠੰਢ ਚਲੀ ਜਾਵੇਗੀ।
ਉਨ੍ਹਾਂ ਆਖਿਆ ਕਿ ਇਸ ਹਫਤੇ ਦੇ ਅੰਤ ਤੱਕ ਹੀ ਪਾਰਾ 20 ਡਿਗਰੀ ਸੈਲਸੀਅਸ ਤੱਕ ਅੱਪੜਨ ਦੀ ਸੰਭਾਵਨਾ ਹੈ। ਅੱਜ ਬੱਦਲਵਾਈ ਰਹੇਗੀ ਤੇ ਦੁਪਹਿਰ ਤੱਕ ਛਿੱਟੇ ਪੈਣ ਦੀ ਵੀ ਸੰਭਾਵਨਾ ਹੈ। ਇਸ ਨਾਲ ਤਾਪਮਾਨ 9 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਜਦਕਿ ਆਮਤੌਰ ਉੱਤੇ ਇਸ ਸਮੇਂ ਤਾਪਮਾਨ 18 ਡਿਗਰੀ ਸੈਲਸੀਅਸ ਰਹਿੰਦਾ ਹੈ। ਬੱੁਧਵਾਰ ਨੂੰ ਧੱੁਪ ਨਿਕਲਣ ਦੀ ਆਸ ਹੈ ਤੇ ਪਾਰਾ 13 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ।

You May Also Like

Leave a Reply

Your email address will not be published. Required fields are marked *