ਟ੍ਰੇਨਾਂ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਟੇਸ਼ਨਾਂ ਦੀ ਵਧਾਈ ਸੁਰੱਖਿਆ

ਫਿਰੋਜ਼ਪੁਰ (ਬਿਊਰੋ) – ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਦਫਤਰ ਨੂੰ ਇਕ ਗੁਮਨਾਮ ਪੱਤਰ ਮਿਲਿਆ ਹੈ, ਜਿਸ ‘ਚ ਦੋ ਥਾਵਾਂ ‘ਤੇ ਟ੍ਰੇਨਾਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਹੋਈ ਇਸ ਚਿੱਠੀ ‘ਚ ਲਿਖਿਆ ਹੋਇਆ ਹੈ ਕਿ ਫਿਰੋਜ਼ਪੁਰ ਛਾਉਣੀ ਲੁਧਿਆਣਾ ਸੈਕਸ਼ਨ ਤੇ ਬਠਿੰਡਾ ਸੈਕਸ਼ਨ ‘ਚ ਪੈਂਦੇ ਫਰੀਦਕੋਟ ਸੈਕਸ਼ਨ ‘ਚ ਚਾਹਲ ਫਾਟਕ ‘ਤੇ ਟਰੱਕਾਂ ਦੀ ਮਦਦ ਨਾਲ ਰੇਲ ਗੱਡੀਆਂ ਨੂੰ ਉਡਾ ਦਿੱਤਾ ਜਾਵੇਗਾ।
ਇਸ ਧਮਕੀ ਨੂੰ ਲੈ ਕੇ ਸੀ.ਆਰ.ਪੀ.ਐੱਫ ਅਤੇ ਜੀ.ਆਰ.ਪੀ. ਨੇ ਸਟੇਸ਼ਨਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਹੈ। ਅਧਿਕਾਰੀਆਂ ਵੱਲੋਂ ਹਰ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਂਕਿੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਰੇਲਵੇ ਦਫ਼ਤਰ ਨੂੰ ਕਈ ਵਾਰ ਸਟੇਸ਼ਨਾਂ ਨੂੰ ਉਡਾਉਣ ਦੀਆਂ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਦੀ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ ਹੈ।

You May Also Like

Leave a Reply

Your email address will not be published. Required fields are marked *