‘ਠਗਸ ਆਫ ਹਿੰਦੋਸਤਾਨ’ ਦਾ ਇਕ ਹੋਰ ਨਵਾਂ ਪੋਸਟਰ ਹੋਇਆ ਰਿਲੀਜ਼

ਮੁੰਬਈ (ਬਿਊਰੋ)— ਯਸ਼ ਰਾਜ ਫਿਲਮਸ ਦੀ ‘ਠਗਸ ਆਫ ਹਿੰਦੋਸਤਾਨ’ ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ਹੈ। ਹਾਲ ਹੀ ‘ਚ ਰਿਲੀਜ਼ ਹੋਏ ਦਮਦਾਰ ਲੁੱਕ ਵਾਲੇ ਪੋਸਟਰਾਂ ਨੇ ਫਿਲਮ ਪ੍ਰਤੀ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਆਮਿਰ ਖਾਨ ਦੀ ਇਸ ਫਿਲਮ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਉੱਥੇ ਹੀ ਫਿਲਮ ਦੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹਾਲ ਹੀ ‘ਚ ਯਸ਼ ਰਾਜ ਫਿਲਮਸ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਫਿਲਮ ਦਾ ਇਕ ਹੋਰ ਨਵਾਂ ਪੋਸਟਰ ਸ਼ੇਅਰ ਕੀਤਾ। ਇਹ ਫਿਲਮ ਦਾ ਪਹਿਲਾ ਪੋਸਟਰ ਹੈ ਜਿਸ ‘ਚ ਆਮਿਰ, ਅਮਿਤਾਭ, ਕੈਟਰੀਨਾ ਅਤੇ ਫਾਤਿਮਾ ਦੀ ਸਭ ਦੀ ਇਕੱਠਿਆਂ ਝਲਕ ਦੇਖਣ ਨੂੰ ਮਿਲੀ ਹੈ।

ਫਿਲਮ ‘ਚ ਅਮਿਤਾਭ ਖੁਦਾਬਖਸ਼ ਦੇ ਕਿਰਦਾਰ ‘ਚ ਨਜ਼ਰ ਆਉਣਗੇ, ਉੱਥੇ ਹੀ ਕੈਟਰੀਨਾ ਫਿਲਮ ‘ਚ ਸੁਰੈਯਾ ਦੇ ਕਿਰਦਾਰ ‘ਚ ਦਿਸੇਗੀ। ਗੱਲ ਕੀਤੀ ਜਾਵੇ ਫਾਤਿਮਾ ਸਨਾ ਸ਼ੇਖ ਦੀ ਤਾਂ ਉਹ ਫਿਲਮ ‘ਚ ਇਕ ਯੋਧਾ ਜ਼ਫੀਰਾ ਦੀ ਭੂਮਿਕਾ ‘ਚ ਹੈ। ਕੱਲ੍ਹ ਹੀ ਮੇਕਰਜ਼ ਵਲੋਂ ਆਮਿਰ ਖਾਨ ਦੇ ਲੁੱਕ ਨੂੰ ਰਿਵੀਲ ਕੀਤਾ ਗਿਆ ਅਤੇ ਫਿਰੰਗੀ ਦੇ ਰੂਪ ‘ਚ ਆਮਿਰ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਵਿਜੈ ਕ੍ਰਿਸ਼ਣਾ ਅਚਾਰਿਆ ਨਿਰਦੇਸ਼ਿਤ ਫਿਲਮ 8 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

 

You May Also Like

Leave a Reply

Your email address will not be published. Required fields are marked *