‘ਠੱਗਸ ਆਫ ਹਿੰਦੁਸਤਾਨ’ ਤੋਂ ਬਾਅਦ ਆਮਿਰ ਦਾ ਅਗਲਾ ਨਿਸ਼ਾਨਾ ਹੈ ‘ਓਸ਼ੋ’

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਹਾਲ ਹੀ ‘ਚ #ਮੀਟੂ ਕੰਪੇਨ ਕਰਕੇ ਫਿਲਮ ‘ਮੋਗੁਲ’ ਤੋਂ ਆਪਣੇ ਹੱਥ ਪਿੱਛੇ ਕਰ ਲਏ ਹਨ। ਹੁਣ ਖਬਰ ਹੈ ਕਿ ਆਮਿਰ ਨੇ ‘ਠੱਗਸ ਆਫ ਹਿੰਦੁਸਤਾਨ’ ਤੋਂ ਬਾਅਦ ਆਪਣੇ ਅਗਲੇ ਪ੍ਰੋਜੈਕਟ ਦੀ ਤਿਆਰੀ ਸ਼ੁਰੂ ਕਰ ਲਈ ਹੈ। ਇਹ ਰਜਨੀਸ਼ ਓਸ਼ੋ ਦੀ ਬਾਇਓਪਿਕ ਫਿਲਮ ਹੈ। ਫਿਲਮ ਲਈ ਆਮਿਰ ਨੇ ਲੁੱਕ ਟੈਸਟ ਵੀ ਕਰ ਲਏ ਹਨ ਤੇ ਆਮਿਰ ਵੱਲੋਂ ਦਿੱਤੇ ਸੁਝਾਅ ਮੁਤਾਬਕ ਕੰਮ ਵੀ ਪੂਰਾ ਹੋ ਚੁੱਕਿਆ ਹੈ। ਆਮਿਰ ਖੁਦ ਵੀ ‘ਠੱਗਸ ਆਫ ਹਿੰਦੁਸਤਾਨ’ ਦੇ ਪ੍ਰਮੋਸ਼ਨ ਦੇ ਨਾਲ ਇਸ ਪ੍ਰਜੈਕਟ ਦੀ ਡਿਟੇਲਿੰਗ ‘ਤੇ ਕੰਮ ਕਰ ਰਹੇ ਸੀ।
ਦੱਸ ਦੇਈਏ ਕਿ ‘ਮੋਗੁਲ’ ਛੱਡਣ ਤੋਂ ਬਾਅਦ ਆਮਿਰ ਕੋਲ ਫਿਲਮਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕੋਲ ਰਜਨੀਸ਼ ਓਸ਼ੋ ਦੀ ਬਾਇਓਪਿਕ ਤੇ ‘ਮਹਾਭਾਰਤ’ ਨਾਲ ਹਾਲੀਵੁੱਡ ਪ੍ਰੋਜੈਕਟ ਵੀ ਹਨ। ਓਸ਼ੋ ਦੀ ਦੇਸ਼ ਨਾਲ ਵਿਦੇਸ਼ਾਂ ‘ਚ ਵੀ ਕਾਫੀ ਪਛਾਣ ਹੈ, ਜਿਸ ਕਰਕੇ ਲੱਗ ਰਿਹਾ ਹੈ ਕਿ ਉਹ ਹੁਣ ਓਸ਼ੋ ਦੀ ਬਾਇਓਪਿਕ ‘ਤੇ ਕੰਮ ਸ਼ੁਰੂ ਕਰਨਗੇ।

You May Also Like

Leave a Reply

Your email address will not be published. Required fields are marked *