ਡਾਊਨਟਾਊਨ ਟੋਰਾਂਟੋ ਸਥਿਤ ਰਫਿਊਜੀ ਸ਼ੈਲਟਰ ਵਿੱਚ ਮਿਲੇ ਕੋਵਿਡ-19 ਦੇ ਚਾਰ ਮਾਮਲੇ

ਟੋਰਾਂਟੋ, 12 ਅਪਰੈਲ  : ਡਾਊਨਟਾਊਨ ਟੋਰਾਂਟੋ ਦੇ ਇੱਕ ਰਫਿਊਜੀ ਸ਼ੈਲਟਰ ਵਿੱਚ ਕੋਵਿਡ-19 ਦੇ ਚਾਰ ਮਾਮਲੇ ਰਿਪੋਰਟ ਕੀਤੇ ਗਏ ਹਨ। ਇਸ ਫੈਸਿਲਿਟੀ ਨੂੰ ਮੈਨੇਜ ਕਰਨ ਵਾਲੀ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਇਹ ਦਿੱਕਤ ਸ਼ਹਿਰ ਦੇ ਹੋਰਨਾਂ ਸ਼ੈਲਟਰਜ਼ ਵਿੱਚ ਵੀ ਆ ਸਕਦੀ ਹੈ।
ਹੋਮਜ਼ ਫਰਸਟ ਸੁਸਾਇਟੀ ਨੇ ਆਖਿਆ ਕਿ ਵਿਲੋਡੇਲ ਵੈਲਕਮ ਸੈਂਟਰ ਵਿੱਚ ਇਨ੍ਹਾਂ ਮਾਮਲਿਆਂ ਦਾ ਉਨ੍ਹਾਂ ਨੂੰ ਪਹਿਲੀ ਵਾਰੀ ਪਤਾ ਵੀਰਵਾਰ ਨੂੰ ਲੱਗਿਆ। ਆਰਗੇਨਾਈਜ਼ੇਸ਼ਨ ਹੋਰ ਟੈਸਟਸ ਦੀਆਂ ਰਿਪੋਰਟਾਂ ਦਾ ਵੀ ਇੰਤਜ਼ਾਰ ਕਰ ਰਹੀ ਹੈ। ਇਸ ਫੈਸਿਲਿਟੀ ਵਿੱਚ ਇਸ ਸਮੇਂ 200 ਲੋਕ ਰਹਿੰਦੇ ਹਨ। ਬੇਘਰ ਜਾਂ ਕਿਸੇ ਤਰ੍ਹਾਂ ਦੇ ਨਸਿ਼ਆਂ ਦੇ ਆਦੀ ਲੋਕਾਂ ਨੂੰ ਪਨਾਹ ਦੇਣ ਵਾਲੇ ਟੋਰਾਂਟੋ ਦੇ ਕਈ ਸ਼ੈਲਟਰਜ਼ ਨੂੰ ਆਪਰੇਟ ਕਰਨ ਵਾਲੀ ਹੋਮਜ਼ ਫਰਸਟ ਸੁਸਾਇਟੀ ਦੀ ਸੀਈਓ ਪੈਟਰੀਸ਼ੀਆ ਮੁਲਰ ਨੇ ਆਖਿਆ ਕਿ ਲੋਕ ਕਾਫੀ ਡਰੇ ਹੋਏ ਹਨ। ਅਜਿਹੇ ਹਾਲਾਤ ਨਾਲ ਅਸੀਂਂ ਸਹਿਜ ਨਹੀਂਂ ਹੋ ਸਕਦੇ।
ਉਨ੍ਹਾਂ ਆਖਿਆ ਕਿ ਸਾਡੇ ਸਟਾਫ ਲਈ ਵੀ ਇਹ ਸੱਭ ਨਵਾਂ ਹੈ। ਅਸੀਂਂ ਸਾਰਿਆਂ ਨੂੰ ਫਿਜ਼ੀਕਲ ਡਿਸਟੈਂਸਿੰਗ ਰੱਖਣ ਲਈ ਆਖ ਰਹੇ ਹਾਂ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਆਰਗੇਨਾਈਜੇ਼ਸ਼ਨ ਵੱਲੋਂ ਮੈਨੇਜ ਕੀਤੇ ਜਾਣ ਵਾਲੇ ਹੋਰਨਾਂ ਸ਼ੈਲਟਰਜ਼ ਵਿੱਚ ਵੀ ਕੋਵਿਡ-19 ਦੇ ਮਾਮਲੇ ਪਾਏ ਗਏ ਹਨ। ਜਿਨ੍ਹਾਂ ਸੈ਼ਲਟਰਜ਼ ਵਿੱਚ ਨਸਿ਼ਆਂ ਤੋਂ ਛੁਟਕਾਰਾ ਹਾਸਲ ਕਰਨ ਆਏ ਲੋਕ ਰਹਿੰਦੇ ਹਨ ੳੱੁਥੋਂ ਦਾ ਸਟਾਫ ਹੈਂਡ ਸੈਨੇਟਾਈਜ਼ਰ ਵੀ ਬਾਹਰ ਨਹੀਂਂ ਛੱਡ ਸਕਦਾ ਕਿਉਂਕਿ ਉਹ ਲੋਕ ਉਸ ਨੂੰ ਵੀ ਪੀ ਸਕਦੇ ਹਨ।
ਮੁਲਰ ਨੇ ਆਖਿਆ ਕਿ ਸਟਾਫ ਤੇ ਰੈਜ਼ੀਡੈਂਟਸ ਨੂੰ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਜਿਵੇਂ ਕਿ ਸਰਜੀਕਲ ਮਾਸਕਸ ਆਦਿ ਦਿੱਤੇ ਗਏ ਪਰ ਦੋ ਜਾਂ ਤਿੰਨ ਹਫਤਿਆਂ ਵਿਚ ਆਰਗੇਨਾਈਜ਼ੇਸ਼ਨ ਕੋਲ ਇਹ ਸੱਭ ਮੱੁਕ ਜਾਵੇਗਾ। ਇਸ ਹਫਤੇ ਦੇ ਸ਼ੁਰੂ ਵਿੱਚ ਮਾਰਖਮ, ਓਨਟਾਰੀਓ ਸਥਿਤ ਗਰੁੱਪ ਹੋਮ ਵਿੱਚੋਂ ਦਰਜਨਾਂ ਦੀ ਗਿਣਤੀ ਵਿੱਚ ਸਟਾਫ ਕੰਮ ਛੱਡ ਗਿਆ। ਅਜਿਹਾ ਸਟਾਫ ਤੇ ਸਥਾਨਕ ਰੈਜ਼ੀਡੈਂਟਸ ਦੇ ਕਰੋਨਾਵਾਇਰਸ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਕੀਤਾ ਗਿਆ।
ਮਾਂਟਰੀਅਲ ਵਿੱਚ ਲਾਂਗ ਟਰਮ ਕੇਅਰ ਹੋਮ ਵਿੱਚ ਵਰਕਰਜ਼ ਦੇ ਕੰਮ ਛੱਡ ਜਾਣ ਤੋਂ ਬਾਅਦ ੳੱੁਥੇ ਰਹਿਣ ਵਾਲੇ 31 ਰੈਜ਼ੀਡੈਂਟਸ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਮਾਰੇ ਗਏ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਭਰੋਸਾ ਦਿਵਾਇਆ ਹੈ ਕਿ ਸ਼ੈਲਟਰਜ਼ ਤੇ ਕੇਅਰ ਹੋਮਜ਼ ਦੇ ਵਰਕਰਜ਼ ਤੇ ਰੈਜ਼ੀਡੈਂਟਸ ਦੀ ਕੋਵਿਡ-19 ਸਬੰਧੀ ਸਕਰੀਨਿੰਗ ਪਹਿਲ ਦੇ ਆਧਾਰ ਉੱਤੇ ਕੀਤੀ ਜਾਵੇਗੀ।

You May Also Like

Leave a Reply

Your email address will not be published. Required fields are marked *