ਡੇਰਾ ਮੁਖੀ ਦੀ ਪੇਸ਼ੀ ਅੱਜ, ਫੌਜ ਨੇ ਸੰਭਾਲਿਆਂ ਪੰਚਕੁਲਾ ‘ਚ ਮੋਰਚਾ, ਸਿਰਸਾ ‘ਚ ਕਰਫਿਊ

ਪੰਚਕੁਲਾ— ਡੇਰਾ ਮੁਖੀ ਦੀ ਸੁਣਵਾਈ ਨੂੰ ਲੈ ਕੇ ਡੇਰਾ ਸਮਰਥਕ ਬੀਤੇ ਕੁਝ ਦਿਨਾਂ ‘ਤੋਂ ਇਥੇ ਇਕੱਠੇ ਹੋ ਰਹੇ ਸਨ। ਹਰਿਆਣਾ ਪੁਲਸ ਦੇ ਕਈ ਵਾਰ ਅਪੀਲ ਕਰਨ ਦੇ ਬਾਅਦ ਵੀ ਡੇਰਾ ਪ੍ਰੇਮੀ ਜਦੋਂ ਟੱਸ ਤੋਂ ਮੱਸ ਨਾ ਹੋਏ ਤਾਂ ਡੇਰਾ ਮੁਖੀ ਬਾਬਾ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣੇ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਫੈਸਲਾ ਆਉਣ ਤੱਕ ਸ਼ਾਂਤੀ ਬਣਾਏ ਰੱਖਣ ਤੇ ਪੰਚਕੁਲਾ ਤੋਂ ਘਰਾਂ ਨੂੰ ਪਰਤ ਜਾਣ।
ਇਸ ਤੋਂ ਬਾਅਦ ਦੇਰ ਰਾਤ ਪੰਚਕੁਲਾ ‘ਚ ਫੌਜ ਦੀਆਂ ਟੁਕੜੀਆਂ ਪਹੁੰਚ ਗਈਆਂ, ਜਿਨ੍ਹਾਂ ਨੇ ਪੰਚਕੁਲਾ ‘ਚ ਮੋਰਚਾ ਸੰਭਾਲ ਲਿਆ ਹੈ। ਉੱਧਰ ਦੂਜੇ ਪਾਸੇ ਸਿਰਸਾ ‘ਚ ਦੇਰ ਰਾਤ ਕਰਫਿਊ ਲਗਾ ਦਿੱਤਾ ਗਿਆ। ਸਿਰਸਾ ਦੇ ਕਈ ਪਿੰਡਾ ‘ਚ ਵੀ ਕਰਫਿਊ ਲਾਗੂ ਹੈ। ਸਿਰਸਾ ਪੁਲਸ ਵਲੋਂ ਡੇਰਾ ਮੁਖੀ ਨੂੰ ਪੰਚਕੁਲਾ ਦੀ ਅਦਾਲਤ ‘ਚ ਪੇਸ਼ੀ ਲਈ ਇਕ ਵੱਖਰਾ ਰੂਟ ਪਲਾਨ ਬਣਾ ਕੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਡੇਰਾ ਮੁਖੀ ਨਾਲ ਜਾਣ ਵਾਲੇ ਲੋਕਾਂ ਨੂੰ ਵਿਸ਼ੇਸ਼ ਪਾਸ ਬਣਾ ਕੇ ਦਿੱਤੇ ਗਏ ਹਨ। ਸੰਭਾਵਨਾ ਹੈ ਕਿ ਅੱਜ ਦੁਪਹਿਰ ਢਾਈ ਵਜੇ ਤੋਂ ਬਾਅਦ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਡੇਰਾ ਮੁਖੀ ਪੇਸ਼ ਹੋਣਗੇ।

You May Also Like

Leave a Reply

Your email address will not be published. Required fields are marked *