ਦੇਸ਼ ਦਾ ਪਹਿਲਾ ਰਾਜਘਰਾਣਾ : ਜਿਸਦੇ ਸਨਮਾਨ ‘ਚ ਜਾਰੀ ਹੋਵੇਗਾ 100 ਰੁਪਏ ਦਾ ਸਮਾਰਕ ਸਿੱਕਾ

ਗਵਾਲੀਅਰ, rajmata scindia honor : ਕੇਂਦਰ ਸਰਕਾਰ ਰਾਜਮਾਤਾ ਵਿਜਆਰਾਜੇ ਸਿੰਧਿਆ ਦੇ ਸਨਮਾਨ ‘ਚ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ 100 ਰੁਪਏ ਦਾ ਸਮਾਰਕ ਸਿੱਕਾ 12 ਅਕਤੂਬਰ ਨੂੰ ਜਾਰੀ ਕਰੇਗੀ। ਇਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਰੀ ਕਰਨਗੇ। ਸਿੰਧਿਆ ਰਾਜਘਰਾਣਾ ਦੇਸ਼ ਦਾ ਪਹਿਲਾਂ ਅਜਿਹਾ ਰਾਜ ਪਰਿਵਾਰ ਹੈ, ਜਿਸਦੇ ਮੈਂਬਰਾਂ ਦੇ ਸਨਮਾਨ ‘ਚ ਸਮਾਰਕ ਸਿੱਕਾ ਜਾਰੀ ਹੋ ਰਿਹਾ ਹੈ। ਗਵਾਲੀਅਰ ਨੂੰ ਇਹ ਸਨਮਾਨ ਦੂਸਰੀ ਵਾਰ ਮਿਲ ਰਿਹਾ ਹੈ। ਇਸਤੋਂ ਪਹਿਲਾਂ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਸਨਮਾਨ ‘ਚ ਵੀ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਹੋ ਚੁੱਕਾ ਹੈ। ਰਾਜਮਾਤਾ ਵਿਜਅਰਾਜੇ ਸਿੰਧਿਆ ਭਾਜਪਾ ਦੀ ਸੰਸਥਾਪਕ ਮੈਂਬਰ ਰਹੀ ਹੈ। ਭਾਜਪਾ ‘ਚ ਉਨ੍ਹਾਂ ਦੀ ਵਿਰਾਸਤ ਨੂੰ ਹੁਣ ਤਕ ਦੇਸ਼ ਸਰਕਾਰ ‘ਚ ਕੈਬਨਿਟ ਮੰਤਰੀ ਯਸ਼ੋਧਰਾ ਰਾਜੇ ਸੰਭਾਲ ਰਹੇ ਸੀ।

ਸਿੱਕਿਆਂ ਦੀ ਸੰਗ੍ਰਹਿ-ਕਰਤਾ ਸੁਧੀਰ ਲੁਣਾਵਤ ਨੇ ਦੱਸਿਆ ਕਿ ਹੁਣ ਤਕ ਦੇਸ਼ ਦੇ ਕਿਸੇ ਵੀ ਰਾਜਪਰਿਵਾਰ ਦੇ ਮੈਂਬਰ ਦੇ ਨਾਮ ਸਮਾਰਕ ਸਿੱਕਾ ਜਾਰੀ ਨਹੀਂ ਹੋਇਆ ਹੈ। ਰਾਜਮਾਤਾ ਵਿਜਆਰਾਜੇ ਸਿੰਧਿਆ ‘ਤੇ ਜਾਰੀ ਹੋਣ ਵਾਲੇ 100 ਰੁਪਏ ਦਾ ਸਮਾਰਕ ਸਿੱਕਾ ਕੋਲਕਾਤਾ ਦੀ ਟਕਸਾਲ ‘ਚ ਤਿਆਰ ਹੋਇਆ ਹੈ।

ਸਿੱਕੇ ਦਾ ਭਾਰ : 35 ਗ੍ਰਾਮ

ਚਾਂਦੀ : 50 ਫ਼ੀਸਦੀ

ਹੋਰ ਧਾਤੂਆਂ ਦਾ ਮਿਸ਼ਰਣ : 50 ਫ਼ੀਸਦੀ

ਗੋਲਾਈ : 44 ਮਿਲੀ ਮੀਟਰ।

You May Also Like

Leave a Reply

Your email address will not be published. Required fields are marked *