ਧਰਤੀ ਵੱਲ 50 ਹਜ਼ਾਰ ਕਿ.ਮੀ ਪ੍ਰਤੀ ਘੰਟੇ ਦੀ ਗਤੀ ਨਾਲ ਆ ਰਿਹੈ ਖ਼ਤਰਨਾਕ Asteroid, 6 ਸਤੰਬਰ ਨੂੰ ਹੋਵੇਗਾ ਨਜ਼ਦੀਕ

ਨਈਂ ਦੁਨੀਆ, ਜੇਐੱਨਐੱਨ : ਇਕ ਵੱਡਾ ਉਲਕਾ ਬਹੁਤ ਤੇਜ਼ ਗਤੀ ਨਾਲ ਪ੍ਰਿਥਵੀ ਵੱਲ ਵੱਧ ਰਿਹਾ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ 6 ਸਤੰਬਰ ਨੂੰ ਪ੍ਰਿਥਵੀ ਦੇ ਵਾਯੂਮੰਡਲ ‘ਚ ਪ੍ਰਵੇਸ਼ ਕਰ ਸਕਦਾ ਹੈ। 50 ਹਜ਼ਾਰ 533 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਉਲਕਾ ਪਿੰਡ ਭਾਰਤੀ ਸਮੇਂ ਮੁਤਾਬਕ ਸਮੇਂ ਅਨੁਸਾਰ ਇਹ ਐਤਵਾਰ ਦੁਪਹਿਰ 3.30 ਵਜੇ ਦੇ ਆਲੇ-ਦੁਆਲੇ ਧਰਤੀ ਦੇ ਨੇੜੇ ਹੋਵੇਗਾ। ਜਿੱਥੋਂ ਤਕ ਇਸ ਦੇ ਆਕਾਰ ਦੀ ਗੱਲ ਹੈ ਇਸ ਨੂੰ ਮਿਸਰ ਦੇ ਗੀਜਾ ਦੇ ਪਿਰਾਮਿਡ ਤੋਂ ਦੋਗੁਣਾ ਦੱਸਿਆ ਜਾ ਰਿਹਾ ਹੈ। 50 ਹਜ਼ਾਰ 533 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਭਾਵ ਇਕ ਸੈਕਿੰਡ ‘ਚ ਇਹ 14 ਕਿਲੋਮੀਟਰ ਪਾਰ ਕਰਦਾ ਹੋਇਆ ਤੇਜ਼ੀ ਨਾਲ ਵਧਦਾ ਚਲਿਆ ਜਾ ਰਿਹਾ ਹੈ। ਇਸ ਦੀ ਚੌੜਾਈ 885.82 ਫੁੱਟ ਤੇ ਲੰਬਾਈ 886 ਫੁੱਟ ਕੀਤੀ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟਸ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋਰ ਉਲਕਾ ਪਿੰਡ ਇਹ ਵੀ ਸਾਡੀ ਧਰਤੀ ਦੇ ਨੇੜਿਓਂ ਹੋ ਕੇ ਲੰਘ ਜਾਵੇਗਾ ਪਰ ਵਿਗਿਆਨੀਆਂ ਨੂੰ ਫਿਰ ਵੀ ਖਤਰਾ ਨਜ਼ਰ ਆ ਰਿਹਾ ਹੈ। ਅਮਰੀਕੀ ਸਪੇਸ ਏਜੰਸੀ NASA ਨੇ ਇਸ ਨੂੰ ਸੰਭਾਵਿਤ ਖ਼ਤਰਨਾਕ ਉਲਕਾ ਪਿੰਡ ਦੀ ਸ਼੍ਰੇਣੀ ‘ਚ ਰੱਖਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਆਪਣੀ ਗਤੀ ਦੇ ਨਾਲ ਧਰਤੀ ਦੇ ਪੰਧ ਨੂੰ ਪਾਰ ਕਰਨ ਵਾਲਾ ਹੈ। 465824 ਨਾਂ ਦੇ ਇਸ ਉਲਕਾ ਪਿੰਡ ਨੂੰ 10 ਸਾਲ ਪਹਿਲਾਂ ਲੱਭਿਆ ਜਾ ਚੁੱਕਿਆ ਹੈ। ਹੁਣ ਇਹ ਆਪਣੇ ਨਿਧਾਰਿਤ ਸਮੇਂ ‘ਤੇ ਧਰਤੀ ਦੇ ਨਜ਼ਦੀਕ ਆ ਰਿਹਾ ਹੈ।

You May Also Like

Leave a Reply

Your email address will not be published. Required fields are marked *