ਨਵੀਂ ਮੁਸ਼ਕਲ ‘ਚ ਗੌਤਮ ਗੰਭੀਰ , AAP ਦਾ ਦੋਸ਼- ਭਾਜਪਾ ਉਮੀਦਵਾਰ ਕੋਲ ਦੋ-ਦੋ ਵੋਟਰ ਆਈਡੀ

ਨਵੀਂ ਦਿੱਲੀ : ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ ਜੁਆਇੰਨ ਕਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਨ ਵਾਲੇ ਗੌਤਮ ਗੰਭੀਰ ਨਵੀਂ ਮੁਸ਼ਕਲ ‘ਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਆਮ ਆਦਮੀ ਪਾਰਟੀ ਦੀ ਪੂਰਬੀ ਦਿੱਲੀ ਤੋਂ ਉਮੀਦਵਾਰ ਆਤਿਸ਼ੀ ਨੇ ਭਾਜਪਾ ਉਮੀਦਵਾਰ ਗੌਤਮ ਗੰਭੀਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਗੌਤਮ ਗੰਭੀਰ ਦੇ ਦੋ ਥਾਂ ‘ਤੇ ਵੋਟਰ ਕਾਰਡ ਹਨ। ਆਤਿਸ਼ੀ ਨੇ ਸੈਕਸ਼ਨ 155 ਤਹਿਤ ਤੀਸ ਹਜ਼ਾਰੀ ਕੋਰਟ ‘ਚ ਸ਼ਿਕਾਇਤ ਦਰਜ ਕਰ ਮਾਮਲੇ ਦੀ ਪੁਲਿਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੋਸ਼ ਲਗਾਇਆ ਹੈ ਕਿ ਉਮੀਦਵਾਰ ਪੱਤਰ ‘ਚ ਚੋਣ ਕਮਿਸ਼ਨ ਤੋਂ ਕੋਈ ਜਾਣਕਾਰੀ ਲੁਕਾਉਣਾ ਵੀ ਸਜ਼ਾਯੋਗ ਹੈ, ਇਸ ਦੋਸ਼ ‘ਚ ਇਕ ਸਾਲ ਤਕ ਦੀ ਜੇਲ੍ਹ ਵੀ ਹੋ ਸਕਦੀ ਹੈ। ਆਤਿਸ਼ੀ ਮੁਤਾਬਿਕ ਗੌਤਮ ਗੰਭੀਰ ਦੇ ਨਾਂ ‘ਤੇ ਇਕ ਰਾਜੇਂਦਰ ਨਗਰ ਤਾਂ ਦੂਜੇ ਪਾਸੇ ਕਰੋਲ ਬਾਗ ਦੀ ਵੋਟਰ ਆਈਡੀ ਹੈ।

ਉਸ ‘ਤੇ ਪ੍ਰਤੀਕੀਰਆ ਦਿੰਦਿਆਂ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ AAP ਵਿਧਾਇਕ ਦੇ ਟਵੀਟ ਨੂੰ ਰਿਟਵੀਟ ਕੀਤਾ ਹੈ, ‘ਪੂਰਬੀ ਦਿੱਲੀ ਵਾਲਿਓ, ਆਪਣਾ ਵੋਟ ਬਰਬਾਦ ਨਾ ਕਰੋ, ਗੌਤਮ ਗੰਭੀਰ ਦਾ ਚੋਣ ਤਾਂ ਕੈਂਸਲ ਹੋ ਸਕਦਾ ਹੈ, ਅੱਜ ਨਹੀਂ ਤੇ ਕੱਲ੍ਹ। ਸਜ਼ਾ ਵੀ ਹੋ ਸਕਦੀ ਹੈ।’

You May Also Like

Leave a Reply

Your email address will not be published. Required fields are marked *