ਨਾਰਕਾਟਿਕਸ ਬਿਊਰੋ ਵੱਲੋਂ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ ਤੇ ਸਾਰਾ ਅਲੀ ਨੂੰ ਸੰਮਨ ਜਾਰੀ

ਮੁੰਬਈ, 23 ਸਤੰਬਰ – ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਬਾਅਦ ਨਿਕਲੇ ਨਸ਼ਿਆਂ ਦੇ ਕੇਸ ਦੀ ਜਾਂਚ ਕਰ ਰਹੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਅੱਜ ਇਸ ਕੇਸ ਵਿੱਚ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਨੂੰ ਸੰਮਨ ਭੇਜ ਦਿੱਤਾ ਹੈ। ਇਨ੍ਹਾਂ ਤਿੰਨ ਹੀਰੋਇਨਾਂਤੋਂਇਲਾਵਾ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਨੂੰ ਵੀ ਸੰਮਨ ਭੇਜਿਆ ਗਿਆ ਹੈ। ਜਾਣਕਾਰ ਸੂਤਰਾਂ ਅਨੁਸਾਰ ਦੀਪਿਕਾ ਪਾਦੁਕੋਣ ਨੂੰ 25 ਸਤੰਬਰ ਨੂੰ ਐਨਸੀ ਬੀ ਨੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਐਨਸੀਬੀ ਨੇ ਦੀਪਿਕਾ ਪਾਦੁਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਕਵਾਨ ਟੇਲੈਂਟ ਮੈਨੇਜਮੈਂਟ ਏਜੰਸੀ ਦੇ ਸੀਈਓ ਧਰੁਵ ਚਿਤਗੋਪੇਕਰ ਨੂੰ ਸੱਦਿਆ ਸੀ, ਪਰ ਪ੍ਰਕਾਸ਼ ਖਰਾਬ ਸਿਹਤ ਕਾਰਨ ਏਜੰਸੀ ਅੱਗੇ ਪੇਸ਼ ਨਹੀਂ ਹੋਏ। ਇਸ ਦੌਰਾਨ ਫਿਲਮ ‘ਉੜਤਾ ਪੰਜਾਬ` ਦੇ ਨਿਰਮਾਤਾ ਮਧੂ ਮੰਤੇਨਾ ਇਸ ਕੇਸ ਵਿੱਚ ਬਿਆਨ ਦਰਜ ਕਰਾਉਣ ਲਈ ਬੁੱਧਵਾਰ ਨੂੰ ਐਨਸੀਬੀ ਦੇ ਗੈਸਟ ਹਾਊਸ ਪਹੁੰਚੇ। ਇਕ ਅਧਿਕਾਰੀ ਮੁਤਾਬਕ ਮੰਤੇਨਾ ਦਾ ਨਾਮ ਮ੍ਰਿਤਕ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੈਂਟ ਮੈਨੇਜਰ ਜਯਾ ਸਾਹਾ ਤੋਂ ਪੁੱਛਗਿੱਛ ਦੌਰਾਨ ਆਇਆ ਸੀ ਅਤੇ ਐਨਸੀਬੀ ਜਯਾ ਸਾਹਾ ਤੋਂ ਦੋ ਦਿਨਾਂ ਤੋਂ ਪੁੱਛਗਿੱਛ ਕਰ ਰਹੀ ਹੈ।

You May Also Like

Leave a Reply

Your email address will not be published. Required fields are marked *