ਨੋਰਾ ਫਤੇਹੀ ਨੂੰ ਮਿਲੀ ਵੱਡੀ ਖੁਸ਼ੀ

ਪਿਛਲੀ ਵਾਰ ਫਿਲਮ ‘ਸਟ੍ਰੀਟ ਡਾਂਸਰ 3ਡੀ’ ‘ਚ ਨਜ਼ਰ ਆਈ ਨੋਰਾ ਫਤੇਹੀ ਆਪਣੇ ਸ਼ਾਨਦਾਰ ਡਾਂਸ ਲਈ ਮਸ਼ਹੂਰ ਹੈ। ਪਿੱਛੇ ਜਿਹੇ ਉਸ ਨੂੰ ਖੁਸ਼ ਹੋਣ ਦੀ ਇੱਕ ਵੱਡੀ ਵਜ੍ਹਾ ਮਿਲੀ, ਜਦੋਂ ਇੰਸਟਾਗ੍ਰਾਮ ‘ਤੇ ਉਸ ਦੇ ਫਾਲੋਅਰਸ ਦੀ ਗਿਣਤੀ 1.5 ਕਰੋੜ ਨੂੰ ਪਾਰ ਕਰ ਗਈ। ਨੋਰਾ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਉਹ ਦੇਸੀ ਅਵਤਾਰ ‘ਚ ਨਜ਼ਰ ਆ ਰਹੀ ਸੀ। ਉਸ ਨੇ ਸਾੜ੍ਹੀ ਤੇ ‘ਨੱਥ’ ਨਾਲ ਆਪਣੀ ਲੁਕ ਪੂਰੀ ਕੀਤੀ ਸੀ। ਉਸ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੱਤੀ, ‘‘ਮੈਨੂੰ ਹੇਠਾਂ ਨਦੀ ‘ਚ ਮਿਲੋ, ਜਿੱਥੇ ਅਸੀਂ ਹਰ ਤਾਲ ਉੱਤੇ ਡਾਂਸ ਕਰਾਂਗੇ। ਜਦੋਂ ਤੱਕ ਕਿ ਧੁੱਪ ਨਾਲ ਪਾਣੀ ਸੁੱਕ ਨਹੀਂ ਜਾਂਦਾ। 15 ਮਿਲੀਅਨ।”
ਪਿਛਲੇ ਮਹੀਨੇ ਇੰਸਟਾਗ੍ਰਾਮ ‘ਤੇ ਉਸ ਦੇ 1.4 ਕਰੋੜ ਫਾਲੋਅਰਸ ਹੋਏ ਸਨ। ਉਸ ਨੇ ਇਸ ਦਾ ਜਸ਼ਨ ਮਨਾਉਣ ਲਈ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਸ ਨੇ ਮੰਨਿਆ ਕਿ ਉਸ ਸਮੇਂ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ। ਨੋਰਾ ਅੱਜਕੱਲ੍ਹ ਬਾਲੀਵੁੱਡ ਦੀ ਸ਼ਾਨਦਾਰ ਡਾਂਸਰ ਹੈ। ਉਸ ਨੇ ‘ਬਾਹੂਬਲੀ’ ਵਿੱਚ ‘ਮਨੋਹਰੀ…’, ਸਤਯਮੇਵ ਜਯਤੇ’ ਵਿੱਚ ‘ਦਿਲਬਰ…’, ‘ਬਾਟਲਾ ਹਾਊਸ’ ਵਿੱਚ ‘ਓ ਸਾਕੀ ਸਾਕੀ…’, ‘ਸਟ੍ਰੀਟ ਡਾਂਸਰ 3ਡੀ’ ਵਿੱਚ ‘ਗਰਮੀ…’ ਵਰਗੇ ਡਾਂਸ ਗੀਤਾਂ ‘ਚ ਆਪਣੇ ਜ਼ਬਰਦਸਤ ਡਾਂਸ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਤ ਕੀਤਾ ਹੈ।

You May Also Like

Leave a Reply

Your email address will not be published. Required fields are marked *