ਪਹਿਲੀ ਵਾਰ ਅਮਰੀਕਾ ਨੂੰ ਮਿਲੇਗੀ ਮਹਿਲਾ ਉਪ ਰਾਸ਼ਟਰਪਤੀ, ਜਾਣੋ ਕੌਣ ਹੈ ਕਮਲਾ ਹੈਰਿਸ ਤੇ ਕਿਵੇਂ ਰਿਹਾ ਹੁਣ ਤਕ ਦਾ ਸਫ਼ਰ

ਅਮਰੀਕਾ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਬੇਹੱਦ ਦਿਲਚਸਪ ਰਹੀਆਂ। ਜਿੱਥੇ ਜੋ ਬਾਇਡਨ ਨੇ ਮੌਜੂਦਾ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਮਾਤ ਦਿੱਤੀ। ਉੱਥੇ ਹੀ ਪਹਿਲੀ ਵਾਰ ਅਮਰੀਕਾ ਨੂੰ ਇਕ ਮਹਿਲਾ ਉਪ ਰਾਸ਼ਟਰਪਤੀ ਮਿਲੀ ਹੈ। ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ ਹੈ। ਆਓ ਜਾਣਦੇ ਹਾਂ ਕੌਣ ਹੈ ਕਮਲਾ ਹੈਰਿਸ, ਕਿਵੇਂ ਰਿਹਾ ਉਨ੍ਹਾਂ ਦਾ ਹੁਣ ਤਕ ਦਾ ਸਫਰ

ਕੌਣ ਹੈ ਕਮਲਾ ਹੈਰਿਸ

ਕਮਲਾ ਹੈਰਿਸ ਦੀ ਮਾਂ ਭਾਰਤੀ ਹੈ ਪਿਤਾ ਜਮੈਕਾਈ ਹੈ। ਉਹ ਅਮਰੀਕਾ ‘ਚ ਉਪ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਹੈ। ਹੈਰਿਸ ਦਾ ਜਨਮ 1964 ‘ਚ ਆਕਲੈਂਡ ‘ਚ ਭਾਰਤੀ ਮਾਂ ਸ਼ਯਾਮਲਾ ਗੋਪਾਲਨ ਹੈਰਿਸ ਤੇ ਜਮੈਕਾਈ ਪਿਤਾ ਡੌਨਾਲਡ ਹੈਰਿਸ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸਟੈਨਫੋਰਡ ਯੂਨੀਵਰਸਿਟੀ ‘ਚ ਇਕਨੌਮਿਕਸ ਦੇ ਪ੍ਰੋਫੈਸਰ ਸਨ ਤੇ ਮਾਂ ਬ੍ਰੈਸਟ ਕੈਂਸਰ ਵਿਗਿਆਨੀ ਰਹੀ ਹੈ। ਕਮਲਾ ਹੈਰਿਸ ਦੀ ਮਾਂ ਨੇ ਆਪਣੇ ਪਤੀ ਤੋਂ ਤਲਾਕ ਮਗਰੋਂ ਇਕੱਲਿਆਂ ਹੀ ਕਮਲਾ ਨੂੰ ਪਾਲਿਆ। ਉਹ ਭਾਰਤੀ ਵਿਰਾਸਤ ਨਾਲ ਪਲੀ ਆਪਣੀ ਮਾਂ ਨਾਲ ਭਾਰਤ ਆਉਂਦੀ ਰਹੀ।

You May Also Like

Leave a Reply

Your email address will not be published. Required fields are marked *