ਪਾਕਿਸਤਾਨ ਨੂੰ ਵੱਡਾ ਝਟਕਾ, ਯੂਰਪ ਮਗਰੋਂ ਹੁਣ 188 ਦੇਸ਼ ਲਾ ਸਕਦੇ ਉਡਾਣਾਂ ‘ਤੇ ਰੋਕ

ਇਸਲਾਮਾਬਾਦ: ਆਉਣ ਵਾਲੇ ਦਿਨਾਂ ਵਿੱਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਜਾਅਲੀ ਲਾਇਸੈਂਸ ਮਾਮਲੇ ਨੂੰ ਲੈ ਕੇ 188 ਦੇਸ਼ ਪਾਕਿਸਤਾਨ ‘ਚ ਆਪਣੀਆਂ ਉਡਾਣਾਂ ‘ਤੇ ਪਾਬੰਦੀ ਲਾ ਸਕਦੇ ਹਨ। ਇਕ ਮੀਡੀਆ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਏਅਰਲਾਇਨਸ ਨੂੰ 188 ਦੇਸ਼ਾਂ ਦੀ ਉਡਾਣ ਭਰਨ ਤੇ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ (ਆਈਸੀਏਓ) ਦੁਆਰਾ ਲੋੜੀਂਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ‘ਚ ਅਸਫਲ ਹੋਣ ਕਾਰਨ ਪਾਇਲਟ ਲਾਇਸੈਂਸ ਦੇਣ ਦੇ ਮੁੱਦੇ ‘ਤੇ ਰੋਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯੂਕੇ ਤੇ ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਫਰਜ਼ੀ ਪਾਇਲਟ ਲਾਇਸੈਂਸ ਘੁਟਾਲੇ ਦੇ ਕਾਰਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀਆਈਏ) ਦੀਆਂ ਉਡਾਣਾਂ ‘ਤੇ 6 ਮਹੀਨਿਆਂ ਲਈ ਪਾਬੰਦੀ ਲਗਾਈ ਹੋਈ ਹੈ। ਪਾਕਿਸਤਾਨ ਵਿੱਚ ਨਕਲੀ ਪਾਇਲਟ ਲਾਇਸੈਂਸ ਘੁਟਾਲੇ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਫੈਡਰਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਕਿ ਪੀਆਈਏ ਦੇ 141 ਸਮੇਤ 262 ਪਾਇਲਟਾਂ ਨੇ ਜਾਅਲੀ ਲਾਇਸੈਂਸ ਬਣਾਏ ਸੀ।

You May Also Like

Leave a Reply

Your email address will not be published. Required fields are marked *