ਪਾਕਿਸਤਾਨ ਵਿੱਚ ਚੋਣ ਲੜ ਸਕੇਗੀ ਹਾਫਿਜ਼ ਸਈਦ ਦੀ ਪਾਰਟੀ

ਇਸਲਾਮਾਬਾਦ: ਲਸ਼ਕਰ-ਏ-ਤਇਬਾ (ਐਲਈਟੀ) ਅਤੇ ਜਮਾਤ-ਉਦ-ਦਾਵਾ (ਜੇਯੂਡੀ) ਵਰਗੇ ਅਤਿਵਾਦੀ ਸੰਗਠਨ ਦਾ ਮੁਖੀ ਅਤੇ ਅਤਿ ਲੋੜੀ਼ਂਦਾ ਅਤਿਵਾਦੀ ਹਾਫਿਜ਼ ਸਈਦ ਜਲਦ ਹੀ ਰਾਜਨੀਤੀ ਵਿੱਚ ਕਦਮ ਰੱਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਅਗਾਮੀ ਚੋਣਾਂ ਵਿੱਚ ਚੋਣ ਕਮਿਸ਼ਨ ਨੂੰ ਸਈਦ ਦੀ ਪਾਰਟੀ ਦਾ ਰਜਿਸਟਰੇਸ਼ਨ ਕਰਨ ਦੇ ਨਿਰਦੇਸ਼ ਦਿੱਤੇ ਹਨ।  ਇਸਲਾਮਾਬਾਦ ਨੇ ਵੀਰਵਾਰ ਨੂੰ ਸਈਦ ਦੀ ਰਾਜਨੀਤਕ ਪਾਰਟੀ  ਮੁਸਲਿਮ ਲੀਗ (ਐਮਐਮਐਲ) ਨੂੰ ਪਾਕਿਸਤਾਨ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਕਰਾਉਣ ਲਈ ਇਜਾਜ਼ਤ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ ਹਾਫਿਜ਼ ਸਈਦ ਦੀ ਪਾਰਟੀ ਮੁਸਲਿਮ ਲੀਗ ਦਾ ਰਜਿਸਟ੍ਰੇਸ਼ਨ ਕਰਨ ਸਬੰਧੀ ਦਰਖ਼ਾਸਤ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ’ਤੇ ਰੱਦ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਮਿਲੀ ਮੁਸਲਿਮ ਲੀਗ ਪਾਕਿਸਤਾਨ ਦੇ ਰਾਜਨੀਤਕ ਦਲ ਦੇ ਤੌਰ ’ਤੇ ਆਪਣੀ ਮਾਨਤਾ ਚਾਹੁੰਦਾ ਸੀ ਤਾਂ ਕਿ ਉਹ ਦੇਸ਼ ਭਰ ਵਿੱਚ ਚੋਣਾਂ ਲੜ ਸਕੇ ਪਰ ਗ੍ਰਹਿ ਮੰਤਰੀ ਨੇ ਇਸ ਦਾ ਵਿਰੋਧ ਕੀਤਾ। ਮੰਤਰਾਲੇ ਨੇ ਚੋਣ ਕਮਿਸ਼ਨ ਨੂੰ ਲਿਖ ਕੇ ਨਿਰਦੇਸ਼ ਦਿੱਤੇ ਕਿ ਕਈ ਅਤਿਵਾਦੀ ਸੰਗਠਨਾਂ ਨਾਲ ਐਮਐਮਐਲ ਦੀਆਂ ਨਜ਼ਦੀਕੀਆਂ ਦੇ ਚਲਦਿਆਂ ਇਸ ਪਾਰਟੀ ਦਾ ਰਜਿਸਟ੍ਰੇਸ਼ਨ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਸਲਾਮਾਬਾਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਪਾਕਿਸਤਾਨੀ ਚੋਣ ਕਮਿਸ਼ਨ ਨੂੰ ਸਈਦ ਦੀ ਰਾਜਨੀਤਕ ਪਾਰਟੀ ਨੂੰ ਮਨਜ਼ੂਰੀ ਦੇਣੀ ਹੋਵੇਗੀ। ਜਾਣਕਾਰੀ ਮੁਤਾਬਕ  ਮੁਸਲਿਮ ਲੀਗ ਪਾਬੰਦੀੋਸ਼ੁਦਾ ਲਸ਼ਕਰ-ਏ-ਤਇਬਾ (ਐਲਈਟੀ) ਅਤੇ ਜਮਾਤ-ਉਦ-ਦਾਵਾ ਦੀ ਉਪ ਸ਼ਾਖਾ ਹੈ। ਇਨ੍ਹਾਂ ਸੰਗਠਨਾਂ ’ਤੇ 2008 ਵਿੱਚ ਮੁੰਬਈ ਅਤੇ 2001 ਵਿੱਚ ਭਾਰਤੀ ਸੰਸਦ ’ਤੇ ਹਮਲਾ ਕਰਨ ਦੇ ਦੋਸ਼ ਹਨ।

You May Also Like

Leave a Reply

Your email address will not be published. Required fields are marked *