ਪਾਕਿ ਨੇ ਭਾਰਤ ਖਿਲਾਫ ’10 ਸਰਜੀਕਲ ਸਟਰਾਇਕ’ ਕਰਨ ਦੀ ਦਿੱਤੀ ਧਮਕੀ

ਇਸਲਾਮਾਬਾਦ- ਪਾਕਿਸਤਾਨ ਨੇ ਭਾਰਤ ਵਲੋਂ ਇਕ ਵੀ ਸਰਜੀਕਲ ਸਟਰਾਇਕ ਕੀਤੇ ਜਾਣ ‘ਤੇ 10 ਸਰਜੀਕਲ ਸਟਰਾਇਕ ਕਰਨ ਦੀ ਧਮਕੀ ਦਿੱਤੀ ਹੈ। ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਜੰਗ ਦਾ ਇਹ ਤਾਜ਼ਾ ਮਾਮਲਾ ਹੈ। ਫੌਜ ਦੀ ਇੰਟਰ ਸਰਵਿਸਸ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਬੁਲਾਰਾ ਮੇਜਰ ਜਨਰਲ ਆਸਿਫ ਗਫੂਰ ਨੇ ਲੰਡਨ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਬਿਆਨ ਦਿੱਤਾ, ਜਿਥੇ ਉਹ ਪਾਕਿਸਤਾਨੀ ਫੌਜ ਦੇ ਮੁੱਖੀ ਕਮਰ ਜਾਵੇਦ ਬਾਜਵਾ ਨਾਲ ਇਕ ਦੌਰੇ ‘ਤੇ ਗਏ ਹੋਏ ਹਨ। ਰੇਡਿਓ ਪਾਕਿਸਤਾਨ ਨੇ ਗਫੂਰ ਦੇ ਹਵਾਲੇ ਤੋਂ ਕਿਹਾ ਕਿ ਜੇਕਰ ਭਾਰਤ, ਪਾਕਿਸਤਾਨ ਦੇ ਅੰਦਰ ਸਰਜੀਕਲ ਸਟਰਾਇਕ ਕਰਨ ਦੀ ਹਿੰਮਤ ਰੱਖਦਾ ਹੈ ਤਾਂ ਉਸ ਨੂੰ ਬਦਲੇ ‘ਚ 10 ਸਰਜੀਕਲ ਸਟਰਾਇਕ ਦਾ ਸਾਮਣਾ ਕਰਨਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਸਾਡੇ ਖਿਲਾਫ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਅੰਜਾਮ ਦੇਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੀ ਸਮਰੱਥਾ ਨੂੰ ਲੈ ਕੇ ਆਪਣੇ ਦਿਮਾਗ ‘ਚ ਕੋਈ ਵੀ ਸ਼ੱਕ ਨਹੀਂ ਰੱਖਣਾ ਚਾਹੀਦਾ ਹੈ।
ਫੌਜ ਮੁੱਖੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਫੌਜ 50 ਅਰਬ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਆਈ. ਸੀ. ) ਦੀ ਗਾਰਡੀਅਨ ਹੈ ਤੇ ਇਹ ਵੱਡਾ ਪ੍ਰਾਜੈਕਟ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗੀ। ਗਫੂਰ ਨੇ ਕਿਹਾ ਕਿ ਫੌਜ ਪਾਕਿਸਤਾਨ ‘ਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਤੇ ਦਾਅਵਾ ਕੀਤਾ ਕਿ ਜੁਲਾਈ ‘ਚ ਹੋਈਆਂ ਆਮ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਪਾਰਦਰਸ਼ੀ ਚੋਣਾਂ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਚੋਣਾਂ ‘ਚ ਗੜਬੜੀ ਹੋਣ ਦੇ ਸਬੂਤ ਹਨ ਤਾਂ ਉਸ ਨੂੰ ਸਾਹਮਣੇ ਲਿਆਉਣ। ਉਨ੍ਹਾਂ ਨੇ ਮੀਡੀਆ ‘ਤੇ ਰੋਕ ਦੀ ਖਬਰ ਨੂੰ ਵੀ ਖਾਰਿਜ ਕੀਤਾ ਤੇ ਕਿਹਾ ਕਿ ਦੇਸ਼ ‘ਚ ਆਪਣੀ ਗੱਲ ਰੱਖਣ ਦੀ ਪੂਰੀ ਆਜ਼ਾਦੀ ਹੈ। ਗਫੂਰ ਨੇ ਕਿਹਾ ਕਿ ਪਾਕਿਸਤਾਨ ‘ਚ ਮਾੜੇ ਦੇ ਮੁਕਾਬਲੇ ਵਧੀਆ ਵਿਕਾਸ ਹੋਇਆ ਹੈ ਤੇ ਅੰਤਰਰਾਸ਼ਟਰੀ ਮੀਡੀਆ ਨੂੰ ਵਧੀਆ ਚੀਜ਼ਾਂ ਨੂੰ ਵੀ ਦਿਖਾਉਣਾ ਚਾਹੀਦਾ ਹੈ।

You May Also Like

Leave a Reply

Your email address will not be published. Required fields are marked *