ਪਿਤਰੋਦਾ ਨੇ ਸਿੱਖ ਕੌਮ ਦੇ ਜ਼ਖਮਾਂ ’ਤੇ ਲੂਣ ਭੁੱਕਿਆ: ਡਾ. ਗਾਂਧੀ

ਚੰਡੀਗੜ- ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ 1984 ’ਚ ਦਿੱਲੀ ਵਿਖੇ ਕੀਤੀ ਸਿੱਖ ਨਸਲਕੁਸ਼ੀ ਦਾ ਸੰਤਾਪ ਝੱਲ ਰਹੇ ਪੀੜ੍ਹਤ ਪਰਿਵਾਰਾਂ ਅਤੇ ਸਿੱਖ ਕੌਮ ਦੇ ਜ਼ਖਮਾਂ ’ਤੇ ਗਾਂਧੀ ਪਰਿਵਾਰ ਦੇ ਅਤਿ ਕਰੀਬੀ ਕਾਂਗਰਸ ਲੀਡਰ ਸੈਮ ਪਿਤਰੋਦਾ ਨੇ ਇੱਕ ਵਾਰ ਫਿਰ ਤੋਂ ਲੂਣ ਭੁੱਕਣ ਦਾ ਕੰਮ ਕੀਤਾ ਹੈ। ਡਾ. ਗਾਂਧੀ ਨੇ ਕਿਹਾ ਕਿ ਸਾਲ 1984 ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਸਿੱਖ ਵੀ ਇਨਸਾਨ ਸਨ ਤੇ ਉਹਨਾਂ ਦੇ ਹੱਸਦੇ ਵੱਸਦੇ ਪਰਿਵਾਰ ਸਨ ਅਤੇ ਉਹਨਾਂ ਬਾਰੇ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਤੇ ਕਾਂਗਰਸੀ ਲੀਡਰ ਸੈਮ ਪਿਤਰੋਦਾ ਵੱਲੋਂ ਇਹ ਕਹਿ ਦੇਣਾ ਕਿ 1984 ਵਿੱਚ ਜੋ ”ਹੂਆ ਤੋ ਹੂਆ” ਬੇਹੱਦ ਸ਼ਰਮਨਾਕ ਬਿਆਨ ਹੈ, ਜਿਸਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।ਡਾ. ਗਾਂਧੀ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕਾਂ ਨਾਲ ਹਮਲਾ ਕਰਵਾਇਆ ਅਤੇ ਦਰਬਾਰ ਵਿੱਚੋਂ ਸਿੱਖੀ ਨਾਲ ਸੰਬੰਧਤ ਇਤਿਹਾਸਿਕ ਸਾਹਿਤ ਨੂੰ ਫੌਜ ਕੋਲੋਂ ਚੁਕਵਾ ਲਿਆ, ਉਸੇ ਇੰਦਰਾ ਗਾਂਧੀ ਦੇ ਸੋਹਲੇ ਗਾ ਕੇ ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਲਈ ਸਿੱਖ ਕੌਮ ਅਤੇ ਬਾਕੀ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ।

ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਨੇ ਸਿੱਖ ਕੌਮ ਦੇ ਜ਼ਖਮਾਂ ’ਤੇ ਲੂਣ ਭੁੱਕਿਆ- ਡਾ. ਧਰਮਵੀਰ ਗਾਂਧੀ
-ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੇ ਦਿੱਲੀ ’ਚ ਕੀਤੀ ਸਿੱਖ ਨਸਲਕੁਸ਼ੀ ਦਾ ਅਫਸੋਸ ਤਾਂ ਉਹ ਅਸਤੀਫਾ ਦੇਣ- ਡਾ. ਗਾਂਧੀ

ਚੰਡੀਗੜ, 10 ਮਈ ()- ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ 1984 ’ਚ ਦਿੱਲੀ ਵਿਖੇ ਕੀਤੀ ਸਿੱਖ ਨਸਲਕੁਸ਼ੀ ਦਾ ਸੰਤਾਪ ਝੱਲ ਰਹੇ ਪੀੜ੍ਹਤ ਪਰਿਵਾਰਾਂ ਅਤੇ ਸਿੱਖ ਕੌਮ ਦੇ ਜ਼ਖਮਾਂ ’ਤੇ ਗਾਂਧੀ ਪਰਿਵਾਰ ਦੇ ਅਤਿ ਕਰੀਬੀ ਕਾਂਗਰਸ ਲੀਡਰ ਸੈਮ ਪਿਤਰੋਦਾ ਨੇ ਇੱਕ ਵਾਰ ਫਿਰ ਤੋਂ ਲੂਣ ਭੁੱਕਣ ਦਾ ਕੰਮ ਕੀਤਾ ਹੈ। ਡਾ. ਗਾਂਧੀ ਨੇ ਕਿਹਾ ਕਿ ਸਾਲ 1984 ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਸਿੱਖ ਵੀ ਇਨਸਾਨ ਸਨ ਤੇ ਉਹਨਾਂ ਦੇ ਹੱਸਦੇ ਵੱਸਦੇ ਪਰਿਵਾਰ ਸਨ ਅਤੇ ਉਹਨਾਂ ਬਾਰੇ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਤੇ ਕਾਂਗਰਸੀ ਲੀਡਰ ਸੈਮ ਪਿਤਰੋਦਾ ਵੱਲੋਂ ਇਹ ਕਹਿ ਦੇਣਾ ਕਿ 1984 ਵਿੱਚ ਜੋ ”ਹੂਆ ਤੋ ਹੂਆ” ਬੇਹੱਦ ਸ਼ਰਮਨਾਕ ਬਿਆਨ ਹੈ, ਜਿਸਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।
ਡਾ. ਗਾਂਧੀ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕਾਂ ਨਾਲ ਹਮਲਾ ਕਰਵਾਇਆ ਅਤੇ ਦਰਬਾਰ ਵਿੱਚੋਂ ਸਿੱਖੀ ਨਾਲ ਸੰਬੰਧਤ ਇਤਿਹਾਸਿਕ ਸਾਹਿਤ ਨੂੰ ਫੌਜ ਕੋਲੋਂ ਚੁਕਵਾ ਲਿਆ, ਉਸੇ ਇੰਦਰਾ ਗਾਂਧੀ ਦੇ ਸੋਹਲੇ ਗਾ ਕੇ ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਲਈ ਸਿੱਖ ਕੌਮ ਅਤੇ ਬਾਕੀ ਲੋਕਾਂ ਕੋਲੋਂ ਵੋਟਾਂ ਮੰਗ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚੇ ਸਿੱਖ ਹਨ ਅਤੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਉੱਤੇ ਇੰਦਰਾ ਗਾਂਧੀ ਵੱਲੋਂ ਟੈਂਕਾਂ ਨਾਲ ਕਰਵਾਏ ਹਮਲੇ ਅਤੇ ਦਿੱਲੀ ਵਿੱਚ ਮਿਥ ਕੇ ਕੀਤੀ ਸਿੱਖ ਨਸਲਕੁਸ਼ੀ ਦਾ ਜ਼ਰਾ ਵੀ ਅਫਸੋਸ ਹੈ ਤਾਂ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਸੱਚੇ ਸਿੱਖ ਹੋਣ ਦਾ ਪ੍ਰਮਾਣ ਦੇਣ।

You May Also Like

Leave a Reply

Your email address will not be published. Required fields are marked *