ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੇ ਯਾਤਰਾਵਾਂ ‘ਤੇ ਖਰਚ ਕੀਤੇ 393 ਕਰੋੜ

ਮੁੰਬਈ (ਏਜੰਸੀ) : ਪ੍ਰਧਾਨ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ‘ਤੇ ਪਿਛਲੇ ਪੰਜ ਵਿੱਤੀ ਵਰ੍ਹੇ ‘ਚ 393 ਕਰੋੜ ਰੁਪਏ ਖਰਚ ਕੀਤੇ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਮਗਰੋਂ ਸਾਹਮਣੇ ਆਈ।

ਸ਼ਹਿਰ ਦੇ ਇਕ ਆਰਟੀਆਈ ਕਾਰਕੁੰਨ ਅਨਿਲ ਗਲਗਲੀ ਦੇ ਸੂਚਨਾ ਦੇ ਅਧਿਕਾਰ ਤਹਿਤ ਪ੍ਰਧਾਨ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਤੋਂ ਇਹ ਜਾਣਕਾਰੀ ਮੰਗੀ ਸੀ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਫੋਰਨ ਟਰੈਵਲ ਐਕਸਪੈਂਸਿਸ (ਐੱਫਟੀਆਈ) ਤੇ ਡੋਮੈਸਟਿਕ ਟਰੈਵਲ ਐਕਸਪੈਂਸਿਸ (ਡੀਟੀਈ) ਤਹਿਤ ਮਈ 2014 ਤੋਂ ਹੁਣ ਤਕ ਕਿੰਨਾ ਖਰਚਾ ਕੀਤਾ।

ਮੋਦੀ ਸਰਕਾਰ ਨੇ ਵਿਦੇਸ਼ ਯਾਤਰਾ ਖਰਚ ‘ਤੇ ਦਸੰਬਰ 2018 ‘ਚ ਰਾਜ ਸਭਾ ‘ਚ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਜਾਣਕਾਰੀ ਦਿੱਤੀ ਸੀ ਕਿ ਜੂਨ 2014 ਤੋਂ ਮੋਦੀ ਦੀ ਵਿਦੇਸ਼ ਯਾਤਰਾਵਾਂ ‘ਤੇ ਚਾਰਟਰਡ ਫਲਾਈਟ, ਜਹਾਜ਼ ਦੇ ਰੱਖ-ਰਖਾਅ ਤੇ ਹਾਟਲਾਈਨ ਸਹੂਲਤਾਂ ਦੇ ਬਦਲੇ 2021 ਕਰੋੜ ਰੁਪਏ ਖਰਚ ਹੋਏ।

ਆਰਟੀਆਈ ਦੇ ਜਵਾਬ ‘ਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਦੀਆਂ ਵਿਦੇਸ਼ ਯਾਤਰਾਵਾਂ ‘ਤੇ 263 ਕਰੋੜ, ਜਦਕਿ ਦੇਸ਼ ‘ਚ ਕੀਤੀਆਂ ਗਈਆਂ ਯਾਤਰਾਵਾਂ ‘ਤੇ 18 ਕਰੋੜ ਰੁਪਏ ਖਰਚ ਹੋਏ। ਜਿੱਥੋਂ ਤਕ ਸੂਬਾ ਮੰਤਰੀਆਂ ਦੀ ਗੱਲ ਹੈ ਤਾਂ ਉਨ੍ਹਾਂ ਦੀਆਂ ਵਿਦੇਸ਼ੀ ਯਾਤਰਾਵਾਂ ‘ਚ 29 ਕਰੋੜ ਤਾਂ ਦੇਸ਼ ‘ਚ ਕੀਤੀ ਗਈ ਯਾਤਰਾਵਾਂ ‘ਤੇ 53 ਕਰੋੜ ਖ਼ਰਚ ਹੋਏ।

ਸਰਕਾਰ ਵੱਲੋਂ ਯਾਤਰਾ ਖਰਚ ਦੀ ਜਾਣਕਾਰੀ ਦਿੰਦੇ ਹੋਏ ਪੇ ਐਂਡ ਅਕਾਊਂਟ ਆਫਿਸ ਆਫ਼ ਕੈਬਨਿਟ ਅਫਾਇਰਜ਼ ਦੇ ਸੀਨੀਅਰ ਅਕਾਊਂਟ ਅਫ਼ਸਰ ਸਤੀਸ਼ ਗੋਇਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਦੀ ਵਿਦੇਸ਼ ਤੇ ਦੇਸ਼ ‘ਚ ਕੀਤੀਆਂ ਗਈਆਂ ਯਾਤਰਾਵਾਂ ‘ਚ ਵਿੱਤੀ ਵਰ੍ਹੇ 2014-15 ਤੋਂ 2018-19 ‘ਚ 393.58 ਕਰੋੜ ਰੁਪਏ ਖਰਚ ਹੋਏ। ਕੈਬਨਿਟ ਮੰਤਰੀਆਂ ਤੇ ਪ੍ਰਧਾਨ ਮੰਤਰੀ ਦੀਆਂ ਯਾਤਰਾਵਾਂ ‘ਤੇ 311 ਕਰੋੜ ਜਦਕਿ ਸੂਬਾ ਮੰਤਰੀਆਂ ਦੀਆਂ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ‘ਤੇ 82 ਕਰੋੜ ਰੁਪਏ ਖਰਚ ਹੋਏ। ਪੀਐੱਮਓ ਨੇ ਕਿਹਾ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ ਦੀਆਂ ਯਾਤਰਾਵਾਂ ‘ਤੇ ਹੋਣ ਵਾਲੇ ਖਰਚ ਦਾ ਬਿਊਰਾ ਵੱਖ ਤੋਂ ਨਹੀਂ ਰੱਖਿਆ ਜਾਂਦਾ, ਕਿਉਂਕਿ ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਪ੍ਰੋਗਰਾਮਾਂ ‘ਚ ਹਿੱਸਾ ਲੈਣਾ ਹੁੰਦਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੀਆਂ ਚੋਣ ਪ੍ਰਚਾਰ ਨਾਲ ਜੁੜੀਆਂ ਯਾਤਰਾਵਾਂ ਦਾ ਵੀ ਪ੍ਰਧਾਨ ਮੰਤਰੀ ਦਫ਼ਤਰ ਹਿਸਾਬ-ਕਿਤਾਬ ਨਹੀਂ ਰੱਖਦਾ ਹੈ।

ਪੀਐੱਮਓ ਦੀ ਵੈਬਸਾਈਟ ਮੁਤਾਬਕ, ਮੋਦੀ ਨੇ ਮਈ 2014 ਤੋਂ 22 ਫਰਵਰੀ 2019 ਤਕ 49 ਵਿਦੇਸ਼ੀ ਦੌਰੇ ਕੀਤੇ। ਵੈਬਸਾਈਟ ‘ਚ 49 ਵਿਦੇਸ਼ ਯਾਤਰਾਵਾਂ ‘ਤੇ ਚਾਰਟਰਡ ਫਲਾਈਟ ‘ਤੇ ਆਏ ਖਰਚ ਆਦਿ ਦੀ ਜਾਣਕਾਰੀ ਦਿੱਤੀ ਗਈ ਹੈ।

You May Also Like

Leave a Reply

Your email address will not be published. Required fields are marked *