ਪ੍ਰਿੰਸ ਹੈਰੀ ਕੋਲ ਬੈਠੀ ਬੱਚੀ ਛਾਈ ਸੋਸ਼ਲ ਮੀਡੀਆ ‘ਤੇ, ਸ਼ਰਾਰਤਾਂ ਨੇ ਮੋਹਿਆ ਸਭ ਦਾ ਦਿਲ

ਟੋਰਾਂਟੋ/ਲੰਡਨ, (ਏਜੰਸੀ)— ਬ੍ਰਿਟੇਨ ਦੇ ਪ੍ਰਿੰਸ ਆਫ ਵੇਲਜ਼ ਦੇ ਬੇਟੇ ਪ੍ਰਿੰਸ ਹੈਰੀ ਜਦ ਕੈਨੇਡਾ ‘ਚ ਇਨਵਿਕਟਸ ਖੇਡਾਂ ਦਾ ਮਜ਼ਾ ਲੈ ਰਹੇ ਸਨ, ਠੀਕ ਉਸੇ ਸਮੇਂ ਉਨ੍ਹਾਂ ਕੋਲ ਬੈਠੀ 2 ਸਾਲਾ ਬੱਚੀ ਉਨ੍ਹਾਂ ਦੇ ਪੋਪਕੋਰਨ ਚੋਰੀ ਕਰ ਕੇ ਖਾ ਰਹੀ ਸੀ। ਇਨਵਿਕਟਸ ਖੇਡਾਂ ਜ਼ਖਮੀ ਹੋਏ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਖੇਡੀਆਂ ਜਾਂਦੀਆਂ ਹਨ। ਇਨ੍ਹਾਂ ਖੇਡਾਂ ਪ੍ਰਿੰਸ ਹੈਰੀ ਨੇ ਸਾਲ 2014 ‘ਚ ਸ਼ੁਰੂ ਕੀਤੀਆਂ ਸਨ, ਜੋ ਇਸ ਵਾਰ ਕੈਨੇਡਾ ‘ਚ ਹੋ ਰਹੀਆਂ ਹਨ। ਇਸ ‘ਚ 550 ਤੋਂ ਵਧੇਰੇ ਖਿਡਾਰੀਆਂ ਨੇ ਹਿੱਸਾ ਲਿਆ ਹੈ। ਪ੍ਰਿੰਸ ਹੈਰੀ ਆਪਣੇ ਦੋਸਤ ਨਾਲ ਗੱਲਾਂ ਕਰ ਰਹੇ ਸਨ ਕਿ ਉਨ੍ਹਾਂ ਕੋਲ ਬੈਠੀ ਬੱਚੀ ਉਨ੍ਹਾਂ ਦੇ ਪੋਪਕੋਰਨ ਲਗਾਤਾਰ ਖਾਂਦੀ ਰਹੀ। ਪ੍ਰਿੰਸ ਹੈਰੀ ਨੇ ਬੱਚਿਆਂ ਵਾਂਗ ਉਸ ਕੋਲੋਂ ਆਪਣੇ ਪੋਪਕੋਰਨ ਪਿੱਛੇ ਹਟਾਏ ਅਤੇ ਉਸ ਨਾਲ ਮਸਤੀ ਕੀਤੀ।

ਅਸਲ ‘ਚ ਇਹ ਬੱਚੀ ਸਾਬਕਾ ਰਾਇਲ ਇੰਜੀਨੀਅਰ ਡੇਵਿਡ ਹੈਂਸਨ ਦੀ ਧੀ ਐਮਿਲੀ ਹੈਂਸਨ ਹੈ।

ਸਾਲ 2011 ‘ਚ ਅਫਗਾਨਿਸਤਾਨ ‘ਚ ਇਕ ਬੰਬ ਧਮਾਕੇ ‘ਚ ਡੇਵਿਡ ਆਪਣੇ ਦੋਹਾਂ ਪੈਰਾਂ ਨੂੰ ਗੁਆ ਬੈਠੇ ਸਨ। ਬੱਚੀ ਨਾਲ ਉਨ੍ਹਾਂ ਦੀ ਇਹ ਪਿਆਰੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

You May Also Like

Leave a Reply

Your email address will not be published. Required fields are marked *