ਪੰਚਕੂਲਾ ਤੋਂ ਭੱਜ ਕੇ ਕੈਨੇਡਾ ਦੇ ਇਸ ਸ਼ਹਿਰ ‘ਚ ਜਾਣ ਦੀ ਤਿਆਰੀ ‘ਚ ਸੀ ਰਾਮ ਰਹੀਮ!

ਪੰਚਕੂਲਾ/ਬੀ.ਸੀ. — ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਕੈਨੇਡਾ ‘ਚ ਇਕ ਛੋਟਾ ਏਅਰਪੋਰਟ ਖਰੀਦਣ ਦੀ ਤਿਆਰੀ ਕਰ ਲਈ ਸੀ। ਕੈਨੇਡਾ ‘ਚ ਡੇਰਾ ਸ਼ਾਖਾ ਦੇ ਮੁਖੀ ਵਲੋਂ ਬ੍ਰਿਟਿਸ਼ ਕੋਲੰਬੀਆ ਦੀ ਫਰੇਜ਼ਰ ਵੈਲੀ ‘ਚ ਇਕ ਛੋਟੀ ਏਅਰ ਸਟਰਿਪ ਵਾਲੇ ਏਅਰਪੋਰਟ ਨੂੰ ਖਰੀਦਣ ਲਈ ਗੱਲਬਾਤ ਚੱਲ ਰਹੀ ਸੀ ਪਰ ਡੀਲ ਹੋਣ ਤੋਂ ਪਹਿਲਾ ਹੀ ਬਾਬਾ ਨੂੰ ਸਜ਼ਾ ਹੋ ਗਈ ਅਤੇ ਗੱਲਬਾਤ ਵੀ ਟੁੱਟ ਗਈ। ਕੈਨੇਡੀਅਨ ਸੂਤਰਾਂ ਮੁਤਾਬਕ ਕੈਨੇਡਾ ‘ਚ ਡੇਰਾ ਪ੍ਰੇਮੀਆਂ ਨੂੰ ਪਹਿਲਾਂ ਹੀ ਇਹ ਸੰਦੇਸ਼ ਦਿੱਤਾ ਜਾ ਚੁੱਕਾ ਸੀ ਕਿ ਬਾਬਾ ਹੁਣ ਆਪਣਾ ਸਮਾਂ ਕੈਨੇਡਾ ‘ਚ ਬਿਤਾਉਣਗੇ ਅਤੇ ਉਨ੍ਹਾਂ ਲਈ ਪ੍ਰਾਈਵੇਟ ਜੈੱਟ ਅਤੇ ਏਅਰਪੋਰਟ ਦਾ ਪ੍ਰਬੰਧ ਕੀਤਾ ਜਾਵੇ। ਇਕ ਡੇਰਾ ਪ੍ਰੇਮੀ ਦੀ ਧੀ ਵਲੋਂ ਬਾਬੇ ਦੀ ਜੈੱਟ ਉਡਾਉਣ ਲਈ ਟ੍ਰੈਨਿੰਗ ਲੈ ਕੇ ਲਾਇਸੰਸ ਵੀ ਦਿੱਤਾ ਜਾ ਚੁੱਕਾ ਸੀ। ਇਹ ਸਾਰਾ ਕੰਮ ਬੀ.ਸੀ. (ਬ੍ਰਿਟਿਸ਼ ਕੋਲੰਬੀਆ) ‘ਚ ਕੈਨੇਡਾ ਪ੍ਰਬੰਧਕ ਵੱਲੋਂ ਕੀਤਾ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਸਥਾਨਕ ਪੰਜਾਬੀ ਮੀਡੀਆ ਮੁਤਾਬਕ ਪੰਚਕੂਲਾ ‘ਚ ਬਾਬਾ ਦੇ ਪੱਖ ‘ਚ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਵੀ ਕਈ ਡੇਰਾ ਪ੍ਰੇਮੀ ਪੰਚਕੂਲਾ ਗਏ ਸੀ। ਉਨ੍ਹਾਂ ‘ਚੋਂ ਕਈ ਅਜੇ ਵੀ ਕੈਨੇਡਾ ਨਹੀਂ ਪੁੱਜੇ ਹਨ। ਉਨ੍ਹਾਂ ਦੇ ਪਰਿਵਾਰ ਸਥਾਨਕ ਪ੍ਰਬੰਧਕ ‘ਤੇ ਦਬਾਅ ਬਣਾ ਰਹੇ ਹਨ ਅਤੇ ਕੈਨੇਡਾ ਸਰਕਾਰ ਨਾਲ ਵੀ ਸੰਪਰਕ ਕੀਤਾ ਗਿਆ ਹੈ ਪਰ ਬਾਬਾ ਨੂੰ ਹੋਈ ਸਜ਼ਾ ਅਤੇ ਮਾਮਲੇ ਦੇ ਸੰਵੇਦਨਸ਼ੀਲ ਪਹਿਲੂਆਂ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਵੀ ਅਜੇ ਮਾਮਲੇ ‘ਤੇ ਚੁੱਪ ਵੱਟੀ ਹੋਈ ਹੈ।

You May Also Like

Leave a Reply

Your email address will not be published. Required fields are marked *