ਪੰਜਾਬੀ ਖ਼ਬਰਾਂ ⁄ ਮਨੋਰੰਜਨ ⁄ ਬਾਲੀਵੁੱਡ Bigg Boss 14: ਕਾਮਿਆ ਪੰਜਾਬੀ ਨੇ ਗੌਹਰ, ਸਿਧਾਰਥ ਤੇ ਹਿਨਾ ਨੂੰ ਦੱਸਿਆ ਪੱਖਪਾਤੀ, ਪੜੋ ਪੂਰੀ ਡਿਟੇਲ

ਨਵੀਂ ਦਿੱਲੀ, ਜੇਐੱਨਐੱਨ : Bigg Boss 14: ਬਿਗ ਬੌਸ 14 ‘ਚ ਇਸ ਸਮੇਂ ਤੂਫਾਨੀ ਸੀਨੀਅਰਜ਼ ਹੀ ਘਰ ਦੀ ਕਮਾਨ ਸੰਭਾਨ ਰਹੇ ਹਨ। ਬਿਗ ਬੌਸ 13 ਦੇ ਵਿਨਰ ਸਿਧਾਰਥ ਸ਼ੁਕਲਾ, ਬਿਗ ਬੌਸ 11 ਦੀ ਰਨਰਅਪ ਹਿਨਾ ਖ਼ਾਨ ਤੇ ਬਿਗ ਬੌਸ 7 ਦੀ ਵਿਨਰ ਗੌਹਰ ਖ਼ਾਨ ਨੂੰ ਤੂਫਾਨੀ ਸੀਨੀਅਰਜ਼ ਦੇ ਟੈਗ ਨਾਲ ਘਰ ‘ਚ ਭੇਜਿਆ ਗਿਆ ਹੈ। ਹੁਣ ਇਨ੍ਹਾਂ ਫ਼ੈਸਲਿਆਂ ‘ਤੇ ਸਵਾਲ ਚੁੱਕੇ ਜਾ ਰਹੇ ਹਨ। Latest episode ‘ਚ ਅਭਿਨਵ ਸ਼ੁਕਲਾ ਨੂੰ Disqualified ਕਰਨ ਲਈ ਬਿਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਕਾਮਿਆ ਪੰਜਾਬੀ ਨੇ ਪੱਖਪਾਤੀ ਦਾ ਦੋਸ਼ ਲਾਇਆ ਹੈ।
ਕੀ ਸੀ ਟਾਸਕ
Immunity ਲਈ ਬਿਗ ਬੌਸ ਦੇ ਘਰ ‘ਚ ਅਭਿਨਵ ਸ਼ੁਕਲਾ ਤੇ ਨਿੱਕੀ ਤਮਬੋਲੀ ਆਹਮਣੇ-ਸਾਹਮਣੇ ਸਨ। ਟਾਸਕ ਇਹ ਸੀ ਕਿ ਦੋਵਾਂ ਨੂੰ ਇਕ Bulldozers ‘ਤੇ ਬੈਠਾਇਆ ਗਿਆ ਸੀ। ਹੋਰ ਮੁਕਾਬਲੇਬਾਜ਼ਾਂ ਨੂੰ ਸਬਾਨ ਵਾਲਾ ਪਾਣੀ ਪਾ ਕੇ ਉਸ ਤੋਂ ਸੁੱਟਣਾ ਸੀ। ਇਸ ਦੌਰਾਨ ਰੁਬਿਨਾ ਅਭਿਨਵ ‘ਤੇ ਪਾਣੀ ਪਾ ਰਹੀ ਸੀ ਤਾਂ ਕਿ ਉਨ੍ਹਾਂ ਨੂੰ ਦਰਦ ਤੋਂ ਬਚਾਇਆ ਜਾ ਸਕੇ। ਅਜਿਹੇ ‘ਚ ਇਸ ਦਾ ਵਿਰੋਧ ਬਾਕੀ ਮੁਕਾਬਲੇਬਾਜ਼ ਕਰਨ ਲੱਗੇ। ਇਸ ਤੋਂ ਬਾਅਦ ਤੂਫਾਨੀ ਸੀਨੀਅਰਜ਼ ਗੌਹਰ ਖ਼ਾਨ, ਸਿਧਾਰਥ ਸ਼ੁਕਲਾ ਤੇ ਹਿਨਾ ਖ਼ਾਨ ਨੇ ਅਭਿਨਵ ਨੂੰ ਟਾਸਕ ਤੋਂ Disqualify ਕਰਨ ਦਾ ਫ਼ੈਸਲਾ ਲਿਆ ਪਰ ਇਸ ਫ਼ੈਸਲੇ ਤੋਂ ਕਾਮਿਆ ਨਾਰਾਜ਼ ਨਜ਼ਰ ਆਈ।

You May Also Like

Leave a Reply

Your email address will not be published. Required fields are marked *