ਪੰਜਾਬ ਦੀ ਧੀ ਨੇ ਜਿੱਤਿਆ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ

ਪਟਿਆਲਾ: ‘ ਮੈਂ ਜਾਣਦਾ ਸੀ ਕਿ ਇੱਕ ਦਿਨ ਮੇਰੀ ਧੀ ਮੇਰਾ ਮਾਣ ਬਣੇਗੀ।’ ਇਹ ਸ਼ਬਦ ਹਨ ਏਸ਼ਿਆਈ ਚੈਂਪੀਅਨ ਪਹਿਲਵਾਨ ਨਵਜੋਤ ਕੌਰ ਦੇ ਪਿਤਾ ਸ੍ਰੀ ਸੁਖਚੈਨ ਸਿੰਘ ਦੇ। ਨਵਜੋਤ ਨੇ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿੱਚ ਸ਼ੁੱਕਰਵਾਰ ਨੂੰ ਇਹ ਪ੍ਰਾਪਤੀ ਹਾਸਲ ਕਰਕੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕਾ ਦਿੱਤਾ ਹੈ। ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਪਹਿਲਵਾਨ ਬਣ ਗਈ ਹੈ। ਉਸ ਨੇ 65 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਆਪਣੀ ਵਿਰੋਧੀ ਪਹਿਲਵਾਨ ਜਾਪਾਨ ਦੀ ਮਾਇਯੂ ਇਮਾਈ ਨੂੰ 9-1 ਅੰਕਾਂ ਨਾਲ ਹਰਾ ਦਿੱਤਾ।
ਤਰਤ ਤਾਰਨ ਦੇ ਪਿੰਡ ਬਾਗੜੀਆਂ ਦੇ  ਕਿਸਾਨ ਨੇ ਬੜੇ ਮਾਣ ਨਾਲ ਦੱਸਿਆ ਕਿ ਉਸਨੇ ਨਾ ਸਿਰਫ ਸਾਡੇ ਸਾਰੇ ਪਿੰਡ ਦਾ ਮਾਣ ਵਧਾਇਆ ਹੈ ਸਗੋਂ ਉਸਨੇ ਕੁੱਝ ਲੋਕਾਂ ਦੀਆਂ ਗੈਰਸਭਿਅਕ ਟਿੱਪਣੀਆਂ ਦੀ ਪ੍ਰਵਾਹ ਨਾ ਕਰਦਿਆਂ ਆਪਣੀਆਂ ਦੋ ਹੋਰ ਭੈਣਾਂ ਨੂੰ ਵੀ ਪਹਿਲਵਾਨ ਬਣਨ ਲਈ ਪ੍ਰੇਰਿਆ ਹੈ।
ਇਸ ਪਹਿਲਵਾਨ ਦੀ ਕਾਬਲੀਅਤ ਦਾ ਜਦੋਂ ਪੰਜਾਬ ਸਰਕਾਰ ਨੇ ਕੋਈ ਮੁੱਲ ਨਾ  ਪਾਇਆ ਤਾਂ ਉਹ ਭਾਰਤੀ ਰੇਲਵੇ ਵਿੱਚ ਤਿੰਨ ਸਾਲ ਪਹਿਲਾਂ ਸੀਨੀਅਰ ਕਲਰਕ ਭਰਤੀ ਹੋ ਗਈ। ਉਹ ਅੰਮ੍ਰਿਤਸਰ ਵਿੱਚ ਤਾਇਨਾਤ ਹੈ। ਨਵਜੋਤ ਨੇ ਛੇਵੀਂ ਵਿੱਚ ਪੜ੍ਹਦਿਆਂ ਕੁਸ਼ਤੀ ਸ਼ੁਰੂ ਕੀਤੀ ਸੀ। ਉਸਦੀ ਵੱਡੀ ਭੈਣ ਨਵਜੀਤ ਨੂੰ ਸੱਟ ਲੱਗਣ ਕਾਰਨ ਕੁਸ਼ਤੀ ਨਾਲ ਮੋਹ ਛੱਡਣਾ ਪਿਆ ਸੀ। ਉਸਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਤੇ ਪਿੱਠ ਵਿੱਚ ਸੱਟ ਲੱਗਣ ਕਾਰਨ ਮਜਬੂਰੀ ਵਿੱਚ ਕੁਸ਼ਤੀ ਛੱਡ ਦਿੱਤੀ ਸੀ। 2016 ਵਿੱਚ ਉਹ ਰੀਓ ਓਲੰਪਿਕ ਵਿੱਚ ਹਿੱਸਾ ਨਾ ਲੈ ਸਕੀ। ਠੀਕ ਹੋਣ ਬਾਅਦ ਉਸ ਨੇ 67 ਕਿਲੋ ਤੋਂ 65 ਕਿਲੋਗ੍ਰਾਮ ਵਿੱਚ ਆਪਣੀ ਕਿਸਮਤ ਅਜ਼ਮਾਈ ਪਰ ਉਹ ਟਰਾਇਲਾਂ ਵਿੱਚ ਹਾਰ ਗਈ ਤੇ ਭਾਰਤੀ ਟੀਮ ਦੀ ਮੈਂਬਰ ਨਾ ਬਣ ਸਕੀ।

You May Also Like

Leave a Reply

Your email address will not be published. Required fields are marked *