ਪੰਜਾਬ ਦੇ ਮੰਤਰੀ ਅਤੇ ਚਾਰ ਵਿਧਾਇਕਾਂ ਸਣੇ 1273 ਹੋਰ ਕੇਸ ਮਿਲੇ, 50 ਮੌਤਾਂ

ਚੰਡੀਗੜ੍ਹ, 25 ਅਗਸਤ – ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਾਰ ਹੋਰ ਵਧ ਰਹੀ ਹੈ। ਕੋਰੋਨਾ ਕਾਰਨ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਡਾ. ਸੁਰੇਸ਼ ਟੰਡਨ ਸਣੇ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।ਸੁਰੇਸ਼ ਟੰਡਨ (69 ਸਾਲ)ਦਾ ਲੁਧਿਆਣੇ ਦੇ ਐੱਸ ਪੀ ਐੱਸ ਹਸਪਤਾਲ ਵਿੱਚ ਸੋਮਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਹ ਤਿੰਨ ਵਾਰ ਬੋਰਡ ਦੇ ਵਾਈਸ ਚੇਅਰਮੈਨ ਰਹੇ ਸਨ।
ਇਸ ਦੌਰਾਨ ਮੰਤਰੀ ਸੁੰਦਰ ਸ਼ਾਮ ਅਰੋੜਾ, ਜਲੰਧਰ ਕੈਂਟਤੋਂ ਵਿਧਾਇਕ ਪਰਗਟ ਸਿੰਘ, ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਰਾਜਪੁਰਾ ਦੇ ਵਿਧਾਇਕ ਹਰਿਦਆਲ ਸਿੰਘ ਕੰਬੋਜ ਅਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਣੇ 1270 ਲੋਕ ਮੰਗਲਵਾਰ ਨੂੰ ਕੋਰੋਨਾ ਪਾਜਿ਼ਟਿਵ ਨਿਕਲੇ ਹਨ। ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਖੁਦ ਨੂੰ ਚੰਡੀਗੜ੍ਹ ਦੇ ਸਰਕਾਰੀ ਨਿਵਾਸ ਵਿੱਚ ਇਕਾਂਤਵਾਸ ਕਰ ਲਿਆ ਹੈ। ਸਿਵਲ ਹਸਪਤਾਲ ਅੰਮ੍ਰਿਤਸਰ ਦੇ ਤਿੰਨ ਡਾਕਟਰ ਵੀ ਕੋਰੋਨਾ ਪਾਜ਼ੇਟਿਵ ਆਏ ਹਨ।ਅੱਜ ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਇਸ ਬਿਮਾਰੀ ਤੋਂ ਪ੍ਰਭਾਵਤ ਨਿਕਲੇ ਹਨ। ਉਹ ਆਪਣਾ ਟੈਸਟ ਚੰਡੀਗੜ੍ਹ ਤੋਂ ਕਰਵਾ ਕੇ ਆਏ ਸਨ, ਜਿਸ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਹਨ। ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪਹਿਲੇ ਵਿਧਾਇਕ ਹਨ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਤੇ ਉਨ੍ਹਾਂ ਦੀ ਛੋਟੀ ਬੇਟੀ ਗੁਰਲੀਨ ਕੌਰ ਤੇ ਬੇਟੇ ਅਨੰਤਵੀਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਨੇ ਇਨ੍ਹਾਂ ਦੇ ਟੈਸਟ ਕਰਵਾਏ ਸਨ। ਪਤਾ ਲੱਗਾ ਹੈ ਕਿ ਸੁਖਬੀਰ ਦੀ ਵੱਡੀ ਬੇਟੀ ਹਰਕੀਰਤ ਕੌਰ ਪਿੰਡ ਵਿੱਚਨਹੀਂਤੇ ਸਾਬਕਾ ਮੁੱਖ ਮੰਤਰੀ ਬਾਦਲ ਦੇ ਸੈਂਪਲ ਨਹੀਂ ਸਨ ਲਏ ਗਏ। ਇਸ ਤੋਂ ਪਹਿਲਾਂ ਸੋਮਵਾਰ ਬਾਦਲ-ਨਿਵਾਸ ਦੇ 11 ਸੁਰੱਖਿਆ ਗਾਰਡਾਂ, ਜਿਹੜੇ ਸੀਆਈ ਐੱਸ ਐੱਫ ਦੇ ਜਵਾਨ ਹਨ, ਦੀ ਰਿਪੋਰਟ ਪਾਜ਼ੇਟਿਵ ਪਤਾ ਲੱਗੀ ਸੀ। ਸ਼ਨਿਚਰਵਾਰ ਇਕ ਐੱਸ ਪੀ ਤੇ ਪੰਜ ਸੁਰੱਖਿਆ ਮੁਲਾਜ਼ਮ ਕੋਰੋਨਾ ਇਨਫੈਕਟਿਡ ਮਿਲੇ ਸਨ। ਇਸ ਤੋਂ ਪਹਿਲਾਂ ਸੀਆਈ ਐੱਸ ਐੱਫ ਦੀ ਇਕ ਮਹਿਲਾ ਏ ਐੱਸਆਈ ਅਤੇ ਇਕ ਰਸੋਈਆ ਕੋਰੋਨਾ ਇਨਫੈਕਟਿਡ ਮਿਲਣ ਮਗਰੋਂ ਸੋਮਵਾਰ ਨੂੰ ਬਾਦਲਾਂ ਦੀ ਰਿਹਾਇਸ਼ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਸੀ।
ਪੰਜਾਬ ਵਿੱਚ ਅੱਜ ਮੰਗਲਵਾਰ 1293 ਨਵੇਂ ਕੇਸਮਿਲੇ ਹਨ। ਕੋਰੋਨਾ ਬਾਰੇ ਪੰਜਾਬ ਵਿੱਚਅੱਜ ਤੱਕ ਕੁੱਲ 44577 ਕੇਸਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 1178 ਦੀ ਮੌਤ ਹੋਈ ਹੈ। ਅੱਜ ਸਭ ਤੋਂ ਵੱਧ ਨਵੇਂ ਕੇਸ ਲੁਧਿਆਣਾ ਤੋਂ 175,ਮੁਹਾਲੀ 154, ਗੁਰਦਾਸਪੁਰ 149, ਪਟਿਆਲਾ 140 ਤੇ ਜਲੰਧਰ ਤੋਂ 119 ਕੇਸਮਿਲੇ ਹਨ।ਅੱਜ ਹੋਈਆਂ 49 ਮੌਤਾਂ ਵਿੱਚੋਂ11 ਲੁਧਿਆਣਾ ਜਿ਼ਲੇ ਵਿੱਚ, ਮੁਹਾਲੀ 9,ਅੰਮ੍ਰਿਤਸਰਤੇ ਪਟਿਆਲਾ ਵਿੱਚ 5-5, ਜਲੰਧਰ ਅਤੇ ਫਰੀਦਕੋਟ 4-4, ਸੰਗਰੂਰ ਵਿੱਚ 3, ਫਤਿਹਗੜ੍ਹ ਸਾਹਿਬ ਤੇ ਮੋਗਾ2-2, ਮਾਨਸਾ, ਗੁਰਦਾਸਪੁਰ, ਬਠਿੰਡਾ ਤੇ ਪਠਾਨਕੋਟ ਵਿੱਚ 1-1 ਮੌਤ ਹੋਈ ਹੈ।

You May Also Like

Leave a Reply

Your email address will not be published. Required fields are marked *