ਫਿਲਮਾਂ ‘ਚ ਆਉਣਾ ਸੀ ਰੇਖਾ ਦੀ ਮਜਬੂਰੀ, ਇਸ ਕਰਕੇ ਭੈਣ ਨੂੰ ਫਿਲਮਾਂ ‘ਚ ਨਹੀਂ ਆਉਣ ਦਿੱਤਾ

ਜੇਐੱਨਐੱਨ, ਨਵੀਂ ਦਿੱਲੀ : ਅੱਜ ਬਾਲੀਵੁੱਡ ਐਕਟ੍ਰੈੱਸ ਤੇ ਲੱਖਾਂ ਦਿਲਾਂ ਦੀ ਧੜਕਣ ਰਹੀ ਰੇਖਾ ਦਾ ਜਨਮਦਿਨ ਹੈ। ਬਾਲੀਵੁੱਡ ਦੀ ਉਹ ਐਕਟ੍ਰੈੱਸ ਹੈ, ਜਿਸ ਨੇ ਆਪਣੇ ਹੀ ਦਮ ‘ਤੇ ਆਪਣੀ ਪਛਾਣ ਬਣਾਈ ਹੈ। ਇਸ ਇੰਡਸਟਰੀ ਨੂੰ ਨਾ ਸਿਰਫ਼ ਸ਼ਾਨਦਾਰ ਫਿਲਮਾਂ ਮਿਲੀਆਂ ਬਲਕਿ ਫਿਲਮਾਂ ਨੂੰ ਆਪਣੇ ਹੀ ਦਮ ‘ਤੇ ਹਿੱਟ ਕਰਵਾਇਆ। ਫਿਲਮ ‘ਚ ਇਕ ਐਕਟ੍ਰੈੱਸ ਦੇ ਤੌਰ ‘ਤੇ ਨਹੀਂ ਰੇਖਾ ਦੇ ਵੈਸੇ ਵੀ ਕਾਫ਼ੀ ਦੀਵਾਨੇ ਰਹੇ। ਰੇਖਾ ਫਿਲਮਾਂ ਦੇ ਨਾਲ-ਨਾਲ ਆਪਣੇ ਖੂਬਸੂਰਤੀ, ਲਵ ਅਫੇਅਰ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਚ ਰਹੀ ਤੇ ਅੱਜ ਵੀ ਉਨ੍ਹਾਂ ਦੇ ਫੈਨਜ਼ ਦੀ ਕੋਈ ਘਾਟ ਨਹੀਂ।

ਫਿਲਮਾਂ ਕਰਨੀਆਂ ਸੀ ਮਜਬੂਰੀ

ਰੇਖਾ ਦੀ ਜ਼ਿੰਦਗੀ ਕਾਫੀ ਮਿਸਟੀਰੀਅਸ ਰਹੀ ਹੈ ਤੇ ਇਹ ਇਕ ਇਸ ਤਰ੍ਹਾਂ ਦੀ ਕੁੜੀ ਹੈ ਜੋ, ਸਿਰਫ਼ 14 ਸਾਲ ਦੀ ਉਮਰ ‘ਚ ਹਿੰਦੀ ਸਿਨੇਮਾ ‘ਚ ਆਈ ਹੈ ਤੇ ਨਾ ਸਿਰਫ਼ ਕਮਰਸ਼ੀਅਲ ਬਲਕਿ ਆਰਟ ਫਿਲਮਾਂ ‘ਚ ਵੀ ਆਪਣੀ ਪਛਾਣ ਬਣਾਈ ਹੈ। ਪਰ ਕਿਉਂ ਕੀ ਤੁਸੀਂ ਜਾਣਦੇ ਹੋ ਕਿ ਫਿਲਮਾਂ ‘ਚ ਆਉਣਾ ਰੇਖਾ ਦਾ ਮਨ ਨਹੀਂ ਸੀ ਤੇ ਉਨ੍ਹਾਂ ਦੀ ਮਜਬੂਰੀ ਦੀ ਵਜ੍ਹਾ ਨਾਲ ਐਕਟਿੰਗ ਨੂੰ ਚੁਣਿਆ ਸੀ ਤੇ ਉਹ ਵੀ ਸਿਰਫ਼ 14 ਸਾਲ ਦੀ ਉਮਰ ‘ਚ। ਦੱਸ ਦਈਏ ਕਿ ਰੇਖਾ ਦੀ ਮਾਂ ਪੁਸ਼ਪਵਾਲੀ ਤੇ ਪਿਤਾ ਸਾਊਥ ਦੇ ਮੰਨ ਪ੍ਰਮੰਨੇ ਸਟਾਰ ਸੀ ਤੇ ਪੁਸ਼ਪਵਾਲੀ ਉਨ੍ਹਾਂ ਦੇ ਪਿਤਾ ਜੇਮਿਨੀ ਗਣੇਸ਼ਨ ਦੀ ਤੀਜੀ ਪਤਨੀ ਸੀ। ਹਾਲਾਂਕਿ ਕਦੀ ਵੀ ਉਨ੍ਹਾਂ ਦੇ ਮਾਤਾ-ਪਿਤਾ ਦੀ ਮੈਰਿਡ ਲਾਈਫ ਠੀਕ ਨਹੀਂ ਰਹੀ। ਜਦ ਰੇਖਾ 13 ਸਾਲ ਦੀ ਸੀ ਤਾਂ ਪਰਿਵਾਰਿਕ ਸਥਿਤੀ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ ਫਿਲਮਾਂ ‘ਚ ਕੰਮ ਕਰਨਾ ਪਿਆ।

You May Also Like

Leave a Reply

Your email address will not be published. Required fields are marked *