ਬਾਇਓਪਿਕ ‘ਪੀਐੱਮ ਨਰਿੰਦਰ ਮੋਦੀ’ ਦੇ ਮੇਕਰਜ਼ ਨੇ ਫਿਲਮ ਪ੍ਰਮੋਸ਼ਨ ਨੂੰ ਲੈ ਕੇ EC ਤੋਂ ਮੰਗਿਆ ਸਪਸ਼ਟੀਕਰਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਆਧਾਰਤ ਫਿਲਮ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਮ ਨੂੰ ਫ਼ਿਲਹਾਲ ਰਿਲੀਜ਼ ਨਹੀਂ ਕੀਤਾ ਜਾਵੇਗਾ। ਜਦੋਂ ਤਕ ਲੋਕ ਸਭਾ ਚੋਣਾਂ ਨਹੀਂ ਹੋ ਜਾਂਦੀਆਂ ਉਦੋਂ ਤਕ ਚੋਣ ਕਮਿਸ਼ਨ ਵੱਲੋਂ ਲਗਾਈ ਗਈ ਫਿਲਮ ਦੀ ਰੋਕ ‘ਤੇ ਦਖ਼ਲ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ। ਬਾਇਓਪਿਕ ਫਿਲਮ ‘ਪੀਐੱਮ ਨਰਿੰਦਰ ਮੋਦੀ’ ਦੇ ਮੇਕਰਜ਼ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਦੀ ਰਿਲੀਜ਼ ‘ਤੇ ਰੋਕ ਦੇ ਫ਼ੈਸਲੇ ਸਬੰਧੀ ਸਪਸ਼ਟੀਕਰਨ ਮੰਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਅਸੀਂ ਉਨ੍ਹਾਂ ਖੇਤਰਾਂ ਨੂੰ ਪ੍ਰਮੋਟ ਕਰਨ ਦਾ ਵਿਚਾਰ ਕਰ ਰਹੇ ਹਾਂ, ਜਿੱਥੇ 29 ਅਪ੍ਰੈਲ ਨੂੰ ਚੌਥੇ ਪੜਾਅ ਤਕ ਚੋਣਾਂ ਖ਼ਤਮ ਹੋ ਚੁੱਕੀਆਂ ਹੋਣ, ਜੋ ਚੋਣ ਜ਼ਾਬਤੇ ਸਬੰਧੀ ਕਾਨੂੰਨ ਨੂੰ ਵੀ ਪ੍ਰਭਾਵਿਤ ਨਹੀਂ ਕਰੇਗਾ।

ਹਾਲ ਹੀ ‘ਚ ਚੋਣ ਕਮਿਸ਼ਨ (Election Commission) ਨੇ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ‘ਤੇ ਬਣੀ ਫਿਲਮ (ਬਾਇਓਪਿਕ) ਦੀ ਰਿਲੀਜ਼ ‘ਤੇ ਪਾਬੰਦੀ ਲਗਾਉਣ ਦੇ ਆਪਣੇ ਫ਼ੈਸਲੇ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਨੂੰ ਸੌਂਪੀ ਗਈ ਆਪਣੀ ਰਿਪੋਰਟ ਵਿਚ ਕਮਿਸ਼ਨ ਨੇ ਕਿਹਾ ਹੈ ਕਿ ਇਸ ਫਿਲਮ ਨੂੰ ਚੋਣਾਂ ਤਕ ਰੋਕਣ ਦਾ ਉਸ ਦਾ ਫ਼ੈਸਲਾ ਸਹੀ ਹੈ। ਅਦਾਲਤ ਦੇ ਹੁਕਮ ‘ਤੇ ਜਿਨ੍ਹਾਂ ਅਫ਼ਸਰਾਂ ਨੇ ਇਹ ਫਿਲਮ ਦੇਖੀ, ਉਨ੍ਹਾਂ ਦੀ ਰਾਏ ਹੈ ਕਿ ਜੇਕਰ ਮੌਜੂਦਾ ਚੋਣਾਂ ਦੌਰਾਨ ਇਹ ਜਾਰੀ ਹੋਈ ਤਾਂ ਇਕ ਖਾਸ ਸਿਆਸੀ ਪਾਰਟੀ ਨੂੰ ਚੋਣ ਲਾਭ ਮਿਲੇਗਾ। ਇਸ ਲਈ, ਕਮਿਸ਼ਨ ਬਾਇਓਪਿਕ ਨੂੰ 19 ਮਈ ਨੂੰ ਮਤਦਾਨ ਦੇ ਆਖਰੀ ਪੜਾਅ ਤੋਂ ਬਾਅਦ ਜਾਰੀ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਾਲ ਢੁਕਵਾਂ ਹੈ।

You May Also Like

Leave a Reply

Your email address will not be published. Required fields are marked *