ਬਾਲੀਵੁੱਡ ‘ਚ ਡਰੱਗ ਦਾ ਗੋਰਖਧੰਦਾ, ਨਾਰੀਜੀਅਨ ਸਿੰਡੀਕੇਟ ਨਾਲ ਜੁੜੇ ਤਾਰ

ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (NCB) ਬਾਲੀਵੁੱਡ ’ਚ ਫੈਲੇ ਨਸ਼ਿਆਂ ਦੇ ਜਾਲ ਨੂੰ ਤੋੜਨ ’ਚ ਲੱਗਾ ਹੋਇਆ ਹੈ। ਇਸ ਜਾਂਚ ਦੌਰਾਨ ਇਸ ਬਿਊਰੋ ਨੂੰ ਨਾਰੀਜੀਅਨ ਸਿੰਡੀਕੇਟ ਨਾਲ ਜੁੜੇ ਕੁਝ ਅਹਿਮ ਸੁਰਾਗ਼ ਹੱਥ ਲੱਗੇ ਹਨ। ਬਾਲੀਵੁੱਡ ਡ੍ਰੱਗਜ਼ ਰਿੰਗ ਵਿੱਚ ਡੇਵਿਡ, ਚਾਰਲਸ ਤੇ ਮੋਸੇ ਨਾਂ ਦਾ ਕੁਨੈਕਸ਼ਨ ਸਾਹਮਣੇ ਆਇਆ ਹੈ। ਇਹ ਨਾਂ ਸੁਣ ਕੇ ਸੁਆਲ ਇਹ ਉੱਠਦਾ ਹੈ ਕਿ ਆਖ਼ਰ ਇਹ ਕੀ ਕੁਨੈਕਸ਼ਨ ਹੈ?

NCB ਦੇ ਸੂਤਰਾਂ ਦੀ ਮੰਨੀਏ, ਤਾਂ ਬਾਲੀਵੁੱਡ ਵਿੱਚ ਡ੍ਰੱਗਜ਼ ਸਪਲਾਈ ਦਾ ਇਹ ਸਿੰਡੀਕੇਟ ਡੇਵਿਡ ਨਾਂ ਨਾਲ ਚੱਲਦਾ ਹੈ, ਜਿਸ ਦਿੱਲੀ ਵਿੱਚ ਚਾਰਲਸ ਤੇ ਗੋਆ ’ਚ ਮੋਸੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਾਲੀਵੁੱਡ ’ਚ ਜੁੜੇ ਹਰੇਕ ਡ੍ਰੱਗ ਪੈਡਲਰ ਦਾ ਨਾਂ ਡੇਵਿਡ ਹੀ ਹੁੰਦਾ ਹੈ ਤੇ ਦਿੱਲੀ ਵਿੱਚ ਨਸ਼ੇ ਸਪਲਾਈ ਕਰਨ ਵਾਲੇ ਚਾਰਲਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇੰਝ ਹੀ ਗੋਆ ਵਿੱਚ ਹਰੇਕ ਅਜਿਹਾ ਡ੍ਰੱਗ ਪੈਡਲਰ ਮੋਸੇ ਹੁੰਦਾ ਹੈ। ਡੇਵਿਡ, ਚਾਰਲਸ ਤੇ ਮੋਸੇ ਕੋਡ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਕਿ ਤਾਂ ਜੋ ਡ੍ਰੱਗ ਪੈਡਲਰ ਦੀ ਅਸਲ ਪਛਾਣ ਸਾਹਮਣੇ ਨਾ ਆਵੇ।

NCB ਮੁੰਬਈ ਜ਼ੋਨਲ ਯੂਨਿਟ ਵਿੱਚ ਦਰਜ ਐਫ਼ਆਈਆਰ ਨੰਬਰ 16/20 ਅਧੀਨ 24 ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।  40 ਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਇੱਕ ਨਾਈਜੀਰੀਅਨ ਦੀ ਪੁੱਛਗਿੱਛ ਵਿੱਚ ਹੀ ਪਹਿਲਾਂ ਧਰਮਾ ਪ੍ਰੋਡਕਸ਼ਨ ਦੇ ਸਾਬਕਾ ਐਗਜ਼ੀਕਿਊਟਿਵ ਡਾਇਰੈਕਟਰ ਕਸ਼ਿਤਿਜ ਪ੍ਰਸਾਦ ਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦੀ ਗਰਲਫ਼੍ਰੈਂਡ ਦੇ ਭਰਾ ਅਫ਼ਰੀਕਨ ਨਾਗਰਿਕ Agisialos Demetriades ਦੇ ਡ੍ਰੱਗਜ਼ ਸਿੰਡੀਕੇਟ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। NCB ਇਸੇ ਸਿੰਡੀਕੇਟ ਦੇ ਸਾਹਮਣੇ ਆਉਣ ਤੋਂ ਬਾਅਦ ਕਸ਼ਿਤਿਜ ਪ੍ਰਸਾਦ ਤੇ ਅਫ਼ਰੀਕਨ ਨਾਗਰਿਕ Agisialos ਨੂੰ ਦੋਬਾਰਾ ਇੱਕ ਨਵੇਂ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਉੱਧਰ ਇਸੇ ਸਿੰਡੀਕੇਟ ’ਚ ਸ਼ਾਮਲ ਅਬਦੁਲ ਵਾਹਿਦ ਨਾਂਅ ਦੇ ਇੱਕ ਹੋਰ ਸਪਲਾਇਰ ਨੂੰ ਮੁੰਬਈ ਦੇ ਅੰਧੇਰੇ ਇਲਾਕੇ ’ਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਕਾਰ ’ਚੋਂ ਐੱਮਡੀ. ਚਰਸ, ਗਾਂਜਾ ਤੇ 2 ਲੱਖ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ।

NCB ਦੇ ਸੂਤਰਾਂ ਮੁਤਾਬਕ ਅਬਦੁਲ ਵਾਹਿਦ ਮੁੰਬਈ ਸਬ ਅਰਬਨ ਇਲਾਕੇ ’ਚ ਨਸ਼ਿਆਂ ਦਾ ਵੱਡਾ ਡੀਲਰ ਹੈ ਜੋ ਕਈ ਟੀਵੀ ਤੇ ਫ਼ਿਲਮ ਉਦਯੋਗ ਦੇ ਕਈ ਪ੍ਰਸਿੱਧ ਅਦਾਕਾਰਾਂ ਤੇ ਮਾੱਡਲਜ਼ ਤੱਕ ਨੂੰ ਨਸ਼ਿਆਂ ਦੀ ਸਪਲਾਈ ਕਰਦਾ ਹੈ।

You May Also Like

Leave a Reply

Your email address will not be published. Required fields are marked *