ਬਿਹਾਰ ਚੋਣਾਂ: ਨੱਡਾ ਨੇ ਸੂਬੇ ਦੇ ਸਾਰੇ ਪਾਰਟੀ ਸੰਸਦ ਮੈਂਬਰਾਂ ਦੀ ਬੈਠਕ ਸੱਦੀ

ਨਵੀਂ ਦਿੱਲੀ, 26 ਅਗਸਤ
ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਸੂਬੇ ਦੇ ਸਾਰੇ ਪਾਰਟੀ ਸੰਸਦ ਮੈਂਬਰਾਂ ਦੀ ਸ਼ਨਿੱਚਰਵਾਰ ਨੂੰ ਬੈਠਕ ਸੱਦੀ ਹੈ ਤਾਂ ਜੋ ਚੋਣ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਕੋਵਿਡ-19 ਮਹਾਮਾਰੀ ਦੇ ਬਾਵਜੂਦ ਪਾਰਟੀ ਵਲੋਂ ਸਰਗਰਮੀ ਨਾਲ ਬਿਹਾਰ ਚੋਣਾਂ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਕਤੂਬਰ-ਨਵੰਬਰ ਦੇ ਆਸ-ਪਾਸ ਹੋਣ ਵਾਲੀਆਂ ਚੋਣਾਂ ਸਬੰਧੀ ਵਰਚੁਅਲ ਮਾਧਿਅਮਾਂ ਦੀ ਵਰਤੋਂ ਕਰਕੇ ਲੋਕਾਂ ਅਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।

You May Also Like

Leave a Reply

Your email address will not be published. Required fields are marked *