ਬਿਹਾਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਨਵਜੋਤ ਸਿੱਧੂ ਆਊਟ, ਕੈਪਟਨ ਅਮਰਿੰਦਰ ਕਰਨਗੇ ਰੈਲੀਆਂ

ਚੰਡੀਗੜ੍ਹ : ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਸ਼ਨਿਚਰਵਾਰ ਨੂੰ ਕਾਂਗਰਸ ਨੇ ਬਿਹਾਰ ਵਿਧਾਨ ਸਭਾ ਦੀ ਚੋਣ ਨੂੰ ਲੈ ਕੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਸੂਚੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ ਜਦਕਿ ਕਾਂਗਰਸ ਦੇ ਫਾਇਰ ਬ੍ਰੈਂਡ ਨਵਜੋਤ ਸਿੰਘ ਸਿੱਧੂ ਇਸ ਸੂਚੀ ‘ਚੋਂ ਗ਼ਾਇਬ ਹੋ ਗਏ ਹਨ। ਜਦਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਸਿੱਧੂ ਤੋਂ ਬਿਹਾਰ ‘ਚ ਪ੍ਰਚਾਰ ਕਰਵਾਇਆ ਸੀ। ਇਸ ਪ੍ਰਚਾਰ ‘ਚ ਵਿਵਾਦਤ ਬਿਆਨ ਦੇਣ ਕਾਰਨ ਪੂਰਣੀਆ (ਕਟਿਹਾਰ) ‘ਚ ਸਿੱਧੂ ਖ਼ਿਲਾਫ਼ ਐੱਫਆਈਆਰ ਵੀ ਦਰਜ ਹੋਈ ਸੀ।

ਚੋਣਾਂ ਭਾਵੇਂ ਬਿਹਾਰ ‘ਚ ਹੋ ਰਹੀਆਂ ਹਨ ਪਰ ਇਸ ਦਾ ਪੰਜਾਬ ‘ਚ ਵੀ ਸਿੱਧਾ ਸਬੰਧ ਹੈ। ਪੰਜਾਬ ‘ਚ ਵੱਡੀ ਗਿਣਤੀ ‘ਚ ਬਿਹਾਰ ਦੇ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਦੀ ਆਬਾਦੀ 30 ਲੱਖ ਤੋਂ ਵੀ ਜ਼ਿਆਦਾ ਹੈ। ਇਨ੍ਹਾਂ ‘ਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਰਹਿੰਦੇ ਤਾਂ ਪੰਜਾਬ ਵਿਚ ਹਨ ਪਰ ਉਨ੍ਹਾਂ ਦੀ ਵੋਟ ਬਿਹਾਰ ‘ਚ ਹੈ। ਮਾਰਚ ਮਹੀਨੇ ‘ਚ ਲਾਕਡਾਊਨ ਦੌਰਾਨ ਲੱਖਾਂ ਕਾਮੇ ਜਦੋਂ ਬਿਹਾਰ ਲਈ ਨਿਕਲ ਗਏ ਸਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਕਾਮਿਆਂ ਦੇ ਰਹਿਣ ਤੋਂ ਲੈ ਕੇ ਖਾਣ ਤਕ ਦਾ ਖ਼ਾਸ ਇੰਤਜ਼ਾਮ ਕੀਤਾ ਸੀ। ਉੱਥੇ, ਇਨ੍ਹਾਂ ਕਾਮਿਆਂ ਨੂੰ ਟ੍ਰੇਨਾਂ ਰਾਹੀਂ ਵਾਪਸ ਬਿਹਾਰ ਭੇਜਿਆ ਗਿਆ ਸੀ। ਪੰਜਾਬ ਤੇ ਬਿਹਾਰ ਦੇ ਪੁਰਾਣੇ ਰਿਸ਼ਤਿਆਂ ਨੂੰ ਦੇਖਦੇ ਹੋਏ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਹਾਰ ਚੋਣਾਂ ‘ਚ ਸਟਾਰ ਪ੍ਰਚਾਰਕ ਬਣਾਇਆ ਹੈ। ਉੱਥੇ, ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚ ਸ਼ਾਮਲ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਵਿਚ ਆਊਟ ਕਰ ਦਿੱਤਾ ਹੈ।

You May Also Like

Leave a Reply

Your email address will not be published. Required fields are marked *