‘ਬਿੱਗ ਬੌਸ 12’ ‘ਚ ਵੱਡਾ ਬਦਲਾਅ, ਹਰ ਫੈਨ ਲਈ ਜਾਣਨਾ ਹੋਇਆ ਜ਼ਰੂਰੀ

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਸ਼ੋਅ ‘ਬਿੱਗ ਬੌਸ 12’ ਇਸ ਸਾਲ 16 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸ਼ੋਅ ਬਾਰੇ ਕਾਫੀ ਜਾਣਕਾਰੀ ਸਾਹਮਣੇ ਆਈ ਹੈ। ਪਿਛਲੇ ਕੁਝ ਸਮੇਂ ਤੋਂ ਸਲਮਾਨ ਦਾ ਵਿਵਾਦਤ ਸ਼ੋਅ ਸੋਮਵਾਰ ਤੋਂ ਸ਼ੁਕੱਰਵਾਰ ਰਾਤ 10:30 ‘ਤੇ ਆ ਰਿਹਾ ਸੀ ਤੇ ਸ਼ਨੀਵਾਰ-ਐਤਵਾਰ ਨੂੰ ਸ਼ੋਅ ਰਾਤ 9 ਵਜੇ ਆਉਂਦਾ ਸੀ। ਹੁਣ ਮੇਕਰਸ ਨੇ ਆਖਰੀ ਮੌਕੇ ਸ਼ੋਅ ਦਾ ਆਨ-ਏਅਰ ਟਾਈਮ ਵੀ ਬਦਲ ਦਿੱਤਾ ਹੈ। ਸ਼ੋਅ ਬਾਰੇ ਟਵੀਟ ਕਰਦੇ ਹੋਏ ਰਾਜ ਨਾਇਕ ਨੇ ਜਾਣਕਾਰੀ ਦਿੱਤੀ ਹੈ ਕਿ ‘ਬਿੱਗ ਬੌਸ 12’ ਹੁਣ ਹਰ ਰੋਜ਼ਾਨਾ ਰਾਤ 9 ਵਜੇ ਆਵੇਗਾ। ਹੁਣ ਸ਼ੋਅ ਦੀ ਸਟੈਟਰਜੀ ਨੂੰ ਬਦਲਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਇੰਨਾ ਹੀ ਨਹੀਂ ਸਗੋਂ ਇਸ ਵਾਰ ਦਾ ਸ਼ੋਅ ਤਾਂ ਪਹਿਲਾਂ ਨਾਲੋਂ ਜ਼ਿਆਦਾ ਦਮਦਾਰ ਵੀ ਰਹਿਣ ਵਾਲਾ ਹੈ। ਸ਼ੋਅ ਦਾ ਲਾਂਚਿਗ ਈਵੈਂਟ ਹਾਲ ਹੀ ‘ਚ ਗੋਆ ‘ਚ ਹੋਇਆ ਹੈ, ਜਿੱਥੇ ਸਲਮਾਨ ਨੇ ਕਈ ਵੱਡੇ ਖੁਲਾਸੇ ਕੀਤੇ। ਇਸ ਤੋਂ ਇਲਾਵਾ ਸ਼ੋਅ ਦਾ ਕੰਸੈਪਟ ‘ਵਚਿਤ੍ਰ ਜੋੜੀ’ ਦਾ ਰੱਖਿਆ ਗਿਆ ਹੈ। ਸ਼ੋਅ ‘ਚ ਭਾਰਤੀ ਸਿੰਘ ਤੇ ਹਰਸ਼ ਦੀ ਐਂਟਰੀ ਪੱਕੀ ਹੈ, ਜਿਸ ਬਾਰੇ ਲਾਂਚਿੰਗ ਈਵੈਂਟ ‘ਤੇ ਹੀ ਐਲਾਨ ਹੋ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਨਾਂ ਸਾਹਮਣੇ ਆਏ ਹਨ।

 

You May Also Like

Leave a Reply

Your email address will not be published. Required fields are marked *