ਬੀਸੀ ਤੇ ਐਲਬਰਟਾ ਦੇ ਗੁਰਦੁਆਰਿਆਂ ‘ਚ ਵੀ ਭਾਰਤੀ ਅਧਿਕਾਰੀਆਂ ਦੇ ਦਾਖਲੇ ‘ਤੇ ਪਾਬੰਦੀ

ਸਰੀ— ਕੈਨੇਡਾ ਦੇ ਓਨਟਾਰੀਓ ਤੇ ਕਿਊਬਿਕ ਦੇ 18, ਯੂਰਪ ਦੇ ਤਕਰੀਬਨ 100 ਤੇ ਅਮਰੀਕਾ ਦੇ ਤਕਰੀਬਨ 96 ਗੁਰਦੁਆਰਾ ਸਹਿਬਾਨਾਂ ‘ਚ ਭਾਰਤੀ ਅਧਿਕਾਰੀਆਂ ‘ਤੇ ਬੋਲਣ ‘ਤੇ ਪਾਬੰਦੀ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਵੀ ਇਸ ਮੁਹਿੰਮ ਨਾਲ ਜੁੜ ਗਏ ਹਨ।
ਇਸ ਮੁਹਿੰਮ ‘ਚ ਸਰੀ, ਬੀਸੀ, ਐਲਬਰਟਾ ਦੇ 16 ਹੋਰ ਗੁਰਦੁਆਰਿਆਂ ਨੇ ਵੀ ਇਸ ਸਬੰਧੀ ਪਾਬੰਦੀ ਦਾ ਐਲਾਨ ਕੀਤਾ ਹੈ। ਇਨ੍ਹਾਂ ਗੁਰਦੁਆਰਿਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੈਨੇਡਾ ਸਰਕਾਰ ਸਣੇ ਦੁਨੀਆ ਭਰ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕੈਨੇਡੀਅਨ ਸਿੱਖਾਂ ਦੀ ਨਿੱਜੀ, ਸਮਾਜਿਕ ਤੇ ਧਾਰਮਿਕ ਜ਼ਿੰਦਗੀ ‘ਚ ਭਾਰਤ ਸਰਕਾਰ ਦੇ ਅਧਿਕਾਰੀਆਂ ਵਲੋਂ ਦਖਲਅੰਦਾਜ਼ੀ ਹੋ ਰਹੀ ਹੈ, ਜੋ ਕਿ ਬਰਦਾਸ਼ਤ ਦੀ ਹੱਦ ਟੱਪ ਚੁੱਕੀ ਹੈ। ਇਸ ਦੇ ਨਾਲ ਹੀ ਸਿੱਖ ਜੱਥੇਬੰਦੀਆਂ ਨੇ ਇਹ ਵੀ ਦੋਸ਼ ਲਗਾਏ ਹਨ ਕਿ ਵਿਦੇਸ਼ਾਂ ‘ਚ ਸਥਿਤ ਭਾਰਤੀ ਦੂਤਘਰ ਉਨ੍ਹਾਂ ਨਾਲ ਸਹੀ ਵਤੀਰਾ ਨਹੀਂ ਕਰਦੇ। ਉਨ੍ਹਾਂ ਨੂੰ ਬਿਨਾਂ ਕਾਰਨ ਪਰੇਸ਼ਾਨ ਕੀਤਾ ਜਾਂਦਾ ਹੈ।
ਅਜਿਹਾ ਨਹੀਂ ਕਿ ਪੰਜਾਬੀ ਭਾਈਚਾਰਾ ਪਹਿਲੀ ਵਾਰ ਨਰਾਜ਼ ਹੋਇਆ ਹੈ ਪਰ ਪਹਿਲਾਂ ਵਿਦੇਸ਼ਾਂ ‘ਚ ਕੰਮਕਾਜੀ ਅਧਿਕਾਰੀ ਆਪਣੇ ਪੱਧਰ ‘ਤੇ ਸਿੱਖ ਭਾਈਚਾਰੇ ਨਾਲ ਮਿਲ ਕੇ ਉਨ੍ਹਾਂ ਦੀ ਨਰਾਜ਼ਗੀ ਦੂਰ ਕਰਦੇ ਸਨ। ਪਰ ਇਸ ਵਾਰ ਇਹ ਮਾਮਲਾ ਜ਼ਿਆਦਾ ਗਰਮਾ ਗਿਆ ਹੈ।

You May Also Like

Leave a Reply

Your email address will not be published. Required fields are marked *