‘ਬੈਜੂ ਬਾਵਰਾ’ ਵਿੱਚ ਹੋਣਗੇ ਰਣਵੀਰ ਅਤੇ ਦੀਪਿਕਾ

ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ’ ਦੀ ਸ਼ੂਟਿੰਗ ਰੁਕੀ ਹੈ। ਕਿਹਾ ਜਾ ਰਿਹਾ ਹੈ ਕਿ ਮੁੰਬਈ ਦੇ ਗੋਰੇਗਾਂਵ ਵਿੱਚ ਲੱਗੇ ਵਿਸ਼ਾਲ ਸੈੱਟ ਦੇ ਕਿਰਾਏ ਦੇ ਤੌਰ ‘ਤੇ ਨਿਰਮਾਤਾਵਾਂ ਨੂੰ ਮੋਟੀ ਰਕਮ ਦੇਣੀ ਪੈ ਰਹੀ ਹੈ। ਇਸ ਲਈ ਨਿਰਮਾਤਾ ਸੈੱਟ ਡੇਗਣ ‘ਤੇ ਵਿਚਾਰ ਕਰ ਰਹੇ ਹਨ। ਓਧਰ ਖਬਰ ਹੈ ਕਿ ਸੰਜੇ ਲੀਲਾ ਭੰਸਾਲੀ ਆਪਣੇ ਮਹੱਤਵ ਪੂਰਨ ਪ੍ਰੋਜੈਕਟ ‘ਬੈਜੂ ਬਾਵਰਾ’ ਦੇ ਲਈ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਨੂੰ ਲੈਣਾ ਚਾਹੁੰਦੇ ਹਨ। ਦਰਅਸਲ, ਉਹ ਰਣਵੀਰ ਸਿੰਘ ਅਤੇ ਦੀਪਿਕਾ ਦੀ ਰੀਅਲ ਜੋੜੀ ਨੂੰ ਲਗਾਤਾਰ ਚੌਥੀ ਵਾਰ ਸਕਰੀਨ ‘ਤੇ ਇਕੱਠੇ ਨਹੀਂ ਲਿਆਉਣਾ ਚਾਹੁੰਦੇ। ਉਹ ਭਵਿੱਖ ਵਿੱਚ ਰਣਵੀਰ ਦੇ ਨਾਲ ਕਿਸੇ ਹੋਰ ਪ੍ਰੋਜੈਕਟ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਰਣਵੀਰ ਕਪੂਰ ਨੇ ਆਪਣਾ ਫਿਲਮੀ ਕਰੀਅਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਸਾਂਵਰੀਆ’ ਤੋਂ ਸ਼ੁਰੂ ਕੀਤਾ ਸੀ। ਦੀਪਿਕਾ ਉਨ੍ਹਾਂ ਨਾਲ ‘ਗੋਲੀਆਂ ਕੀ ਰਾਸ ਲੀਲਾ: ਰਾਮ ਲੀਲਾ’, ‘ਬਾਜੀਰਾਓ ਮਸਤਾਨੀ’ ਅਤੇ ‘ਪਦਮਾਵਤ’ ਵਿੱਚ ਕੰਮ ਕਰ ਚੁੱਕੀ ਹੈ। ਦੀਪਿਕਾ ਤੇ ਰਣਵੀਰ ਕਪੂਰ ਦੀ ਜੋੜੀ ਇਸ ਤੋਂ ਪਹਿਲਾਂ ‘ਬਚਨਾ ਐ ਹਸੀਨੋ’, ‘ਜੇ ਜਵਾਨੀ ਹੈ ਦੀਵਾਨੀ’ ਅਤੇ ‘ਤਮਾਸ਼ਾ’ ਵਿੱਚ ਨਜ਼ਰ ਆ ਚੁੱਕੀ ਹੈ। ਭੰਸਾਲੀ ਫਿਲਹਾਲ ਘਰ ‘ਤੇ ‘ਗੰਗੂਬਾਈ’ ਦਾ ਸੰਗੀਤ ਤਿਆਰ ਕਰ ਰਹੇ ਹਨ।

You May Also Like

Leave a Reply

Your email address will not be published. Required fields are marked *