ਭਾਰਤ ‘ਚ ਕੱਟੜਤਾ ਵਧਣਾ ਸਿਆਸੀ ਕਵਾਇਦ ਹੈ: ਥਰੂਰ

ਨਿਊਯਾਰਕ— ਕਾਂਗਰਸ ਨੇਤਾ ਤੇ ਲੇਖਕ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ‘ਚ ਹਾਲ ਦੇ ਸਮੇਂ ਵਧੀ ਕੱਟੜਤਾ ਨਿਸ਼ਚਿਤ ਤੌਰ ‘ਤੇ ਸਿਆਸੀ ਕਵਾਇਦ ਹੈ ਤੇ ਇਹ ਦੇਸ਼ ‘ਚ ਜ਼ਿਆਦਾਤਰ ਲੋਕਾਂ ਦੀ ਵਾਸਤਵਿਕ ਭਾਵਨਾ ਨੂੰ ਨਹੀਂ ਦਰਸ਼ਾਉਂਦੀ। ਥਰੂਰ ਨੇ ਕਿਹਾ ਕਿ ਵਰਤਮਾਨ ‘ਚ ਜੋ ਚੱਲ ਰਿਹਾ ਹੈ ਉਹ ਅਸਥਾਈ ਪੱਧਰ ਹੈ। ਜੈਪੁਰ ਲਿਟਰੇਚਰ ਫੈਸਟੀਵਲ ‘ਚ ਆਯੋਜਿਤ ਇੰਡੀਆ ਸੂਤਰਾ ‘ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਗੱਲਾਂ ਕਹੀਆਂ। ਇਸ ਦਾ ਆਯੋਜਨ ਸੀਜ਼ਨ ਆਫ ਇੰਡੀਆ ਐਟ ਏਸ਼ੀਆ ਸੋਸਾਇਟੀ ਦੇ ਤਹਿਤ ਹੋਇਆ।

ਉਨ੍ਹਾਂ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਦੀ ਕੱਟੜਤਾ ਦੇਖੀ ਉਹ ਹਾਲ ਦੇ ਸਾਲਾਂ ‘ਚ ਸਿਆਸੀ ਕਵਾਇਦ ਹੈ ਤੇ ਮੇਰੇ ਮੁਤਾਬਕ ਇਹ ਜ਼ਿਆਦਾਤਰ ਭਾਰਤੀ ਲੋਕਾਂ ਦੀ ਵਾਸਤਵਿਕ ਭਾਵਨਾ ਨੂੰ ਨਹੀਂ ਦਰਸ਼ਾਉਂਦਾ ਹੈ। ‘ਵਾਏ ਆਈ ਐਮ ਏ ਹਿੰਦੂ’ ਦੇ ਲੇਖਕ ਥਰੂਰ ਨੇ ਹਿੰਦੂਵਾਦ ਦੇ ਬਾਰੇ ‘ਚ ਕਿਹਾ ਕਿ ਸ਼ਾਨਦਾਰ ਤੱਥ ਹੈ ਕਿ ਅਨਿਸ਼ਚਿਤਤਾ ਦੇ ਯੁੱਗ ‘ਚ ਇਕ ਅਜਿਹਾ ਧਰਮ ਹੈ ਜੋ ਅਨਿਸ਼ਚਿਤਤਾ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ।

You May Also Like

Leave a Reply

Your email address will not be published. Required fields are marked *