ਮੈਂ ਵੀ ਜਿਨਸੀ ਸ਼ੋਸ਼ਣ ਦਾ ਹੋਇਆ ਸੀ ਸ਼ਿਕਾਰ : ਜਗਮੀਤ ਸਿੰਘ

ਸਰੀ : ਕੈਨੇਡਾ ਦੀ ਸਿਆਸਤ ‘ਚ ਉੱਚਾ ਮੁਕਾਮ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਫੈਡਰਲ ਐੱਨਡੀਪੀ ਆਗੂ ਜਗਮੀਤ ਸਿੰਘ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਗੱਲ ਦਾ ਖ਼ੁਲਾਸਾ ਜਗਮੀਤ ਸਿੰਘ ਨੇ ਆਪਣੀ ਕਿਤਾਬ ‘ਚ ਕੀਤਾ ਹੈ। ਜਗਮੀਤ ਸਿੰਘ ਵੱਲੋਂ ਲਿਖੀ ਕਿਤਾਬ ‘ਲਵ ਐਂਡ ਕਰੇਜ’ ਰਿਲੀਜ਼ ਹੋਣ ਪਿੱਛੋਂ ਇਹ ਖ਼ਬਰ ਸਾਹਮਣੇ ਆਈ ਹੈ। ਇਸ ਕਿਤਾਬ ‘ਚ ਜਗਮੀਤ ਨੇ ਆਪਣੀ ਜ਼ਿੰਦਗੀ ਦੇ ਕਈ ਤਜਰਬੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਤਾਇਕਵਾਂਡੋ ਕੋਚ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਜਗਮੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਪਛਤਾਵਾ ਹੈ ਕਿ ਉਨ੍ਹਾਂ ਇਸ ਬਾਬਤ ਪਹਿਲਾਂ ਗੱਲ ਕਿਉਂ ਨਹੀਂ ਕੀਤੀ ਅਤੇ ਹੁਣ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਜਿੰਮੀ ਤੋਂ ਜਗਮੀਤ ਬਣੇ ਭਾਵ ਜਦੋਂ ਉਨ੍ਹਾਂ ਨੇ ਸਿੱਖੀ ਸਰੂਪ ਅਪਣਾਇਆ ਤਾਂ ਉਨ੍ਹਾਂ ਨੂੰ ਵੱਡੇ ਹੁੰਦਿਆਂ ਕਈ ਨਸਲੀ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ। ਜਗਮੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਕਿਤਾਬ ਦਾ ਮਕਸਦ ਕੀ ਹੈ ਤਾਂ ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨਾਲ ਹੋਰਨਾਂ ਲੋਕਾਂ ਨੂੰ ਹਿੰਮਤ ਮਿਲੇਗੀ ਕਿ ਉਹ ਮਾੜੇ ਹਾਲਾਤ ਦਾ ਕਿਵੇਂ ਸਾਹਮਣਾ ਕਰਨ। 300 ਪੰਨਿਆਂ ਵਾਲੀ ਕਿਤਾਬ ਵਿਚ ਜਗਮੀਤ ਸਿੰਘ ਨੇ ਆਪਣੇ ਹੁਣ ਤਕ ਦੇ ਆਪਣੇ ਸਫ਼ਰ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਨਸਲੀ ਟਿੱਪਣੀਆਂ, ਸ਼ੋਸ਼ਣ, ਪਿਤਾ ਦੀ ਸ਼ਰਾਬ ਦੀ ਲਤ ਅਤੇ ਆਰਥਿਕ ਹਾਲਾਤ ਨਾਲ ਲੜ ਕੇ ਉਨ੍ਹਾਂ ਇਹ ਮੁਕਾਮ ਹਾਸਲ ਕੀਤਾ ਹੈ।

You May Also Like

Leave a Reply

Your email address will not be published. Required fields are marked *