ਮੋਦੀ ਦੀ ਹੁਸ਼ਿਆਰਪੁਰ ਵਿਖੇ ਚੋਣ ਰੈਲੀ: 84 ਦੇ ਕਤਲੇਆਮ ਲਈ ਸਿੱਖ ਕਦੇ ਵੀ ਕਾਂਗਰਸ ਨੂੰ ਮੂਆਫ ਨਹੀਂ ਕਰਨਗੇ: ਮੋਦੀ

ਹੁਸ਼ਿਆਰਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ 1984 ‘ਚ ਦਿੱਲੀ ਤੇ ਦੇਸ਼ ਦੇ ਹੋਰਨਾਂ ਭਾਗਾਂ ‘ਚ ਹੋਏ ਸਿੱਖ ਕਤਲੇਆਮ ਦੇ ਮੁੱਦੇ ‘ਤੇ ਕਾਂਗਰਸ ਪਾਰਟੀ `ਤੇ ਨਿਸ਼ਾਨਾ ਸਾਧਿਆ। ਇਸ ਮੁੱਦੇ ‘ਤੇ ਭਾਜਪਾ ਸਰਕਾਰ ਵੱਲੋਂ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਸਿੱਖ ਕੌਮ ਨੂੰ ਇਨਸਾਫ ਦੇਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ।ਸ਼ੁੱਕਰਵਾਰ ਸ਼ਾਮ ਰੌਸ਼ਨ ਗਰਾਉਂਡ ਹੁਸ਼ਿਆਰਪੁਰ ‘ਚ ਵੱਡੇ ਪੰਡਾਲ ‘ਚ ਲੋਕਾਂ ਦੇ ਇਕੱਠ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ 84 ਦੇ ਕਤਲੇਆਮ ਨਾਲ ਕਾਂਗਰਸ ਪਾਰਟੀ ਦੇ ਦਾਮਨ ‘ਤੇ ਇੰਨਾ ਵੱਡਾ ਦਾਗ ਲੱਗ ਚੁੱਕਾ ਹੈ ਕਿ ਆਉਂਦੀਆਂ 50 ਪੀੜ੍ਹੀਆਂ ਵੀ ਇਸ ਦਾਗ ਨੂੰ ਧੋ ਨਹੀਂ ਸਕਣਗੀਆਂ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਵਲ ਪੰਜਾਬ ਜਾਂ ਸਿੱਖ ਹੀ ਨਹੀਂ ਸਗੋਂ ਸਮੁੱਚਾ ਹਿੰਸੁਦਤਾਨ ਵੀ ਇਸ 84 ਦੇ ਕਤਲੇਆਮ ਨੂੰ ਭੁੱਲ ਨਹੀਂ ਸਕਦਾ।ਪਰ ਕਾਂਗਰਸ ਖਾਸ ਕਰਕੇ ਗਾਂਧੀ ਪਰਿਵਾਰ ਦੇ ਇਕ ਬਹੁਤ ਕਰੀਬੀ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਬੀਤੇ ਦਿਨੀਂ ਸਮੁੱਚੇ ਮੀਡੀਆ ਸਾਹਮਣੇ ਸ਼ਰੇਆਮ ਕਿਹਾ ਕਿ ‘ਜੋ ਹੁਆ ਸੋ ਹੂਆ’ ਜਿਸ ਦਾ ਮਤਲਬ ਹੈ ਕਿ ਨਾ ਤਾਂ ਕਾਂਗਰਸ ਨੂੰ ਤੇ ਨਾ ਹੀ ਗਾਂਧੀ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਹੈ।ਉਨ੍ਹਾਂ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀ ਆਪਣੀ ਪਾਰਟੀ ਦੇ ਵੱਡੇ ਆਗੂਆਂ ਨੂੰ ਬਚਾਉਣ ਲਈ ਕਾਂਗਰਸ ਨੇ ਕਮਿਸ਼ਨਾਂ ਦੇ ਗਠਨ ਤੇ ਕਈ ਹੋਰ ਬਹਾਨੇ ਬਣਾ ਕੇ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਛਿੜਿਕਿਆ, ਜਿਸ ਲਈ ਸਿੱਖ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕਰਨਗੇ।

You May Also Like

Leave a Reply

Your email address will not be published. Required fields are marked *