ਯੋਗਤਾ ਦੇ ਆਧਾਰ ‘ਤੇ ਅਮਰੀਕਾ ਆਉਣ ਲੋਕ : ਟਰੰਪ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਯੋਗ ਅਤੇ ਮਦਦ ਕਰ ਸਕਣ ਵਾਲੇ ਲੋਕ ਦੇਸ਼ ਵਿਚ ਆਉਣ। ਇਸ ਦੇ ਇਲਾਵਾ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਸੀਮਾ ਅੰਦਰ ਘੁਸਪੈਠ ਨਾ ਕਰਨ। ਟਰੰਪ ਨੇ ਸ਼ਨੀਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”ਮੈਂ ਸੀਮਾਵਾਂ ‘ਤੇ ਬਹੁਤ ਸਖਤ ਹਾਂ। ਦੇਸ਼ ਵਿਚ ਲੋਕ ਕਾਨੂੰਨੀ ਤਰੀਕੇ ਨਾਲ ਆਏ ਹਨ, ਗੈਰ ਕਾਨੂੰਨੀ ਤਰੀਕੇ ਨਾਲ ਨਹੀਂ। ਮੈਂ ਚਾਹੁੰਦਾ ਹਾਂ ਕਿ ਉਹ ਯੋਗਤਾ ਦੇ ਆਧਾਰ ‘ਤੇ ਆਉਣ।” ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦਿਆਂ ‘ਤੇ ਸਵਾਲਾਂ ਦੇ ਜਵਾਬ ਵਿਚ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਯੋਗਤਾ ਦੇ ਆਧਾਰ ‘ਤੇ ਆਉਣ।

ਇਸ ਕਦਮ ਨਾਲ ਭਾਰਤ ਜਿਹੇ ਦੇਸ਼ਾਂ ਤੋਂ ਤਕਨਾਲੋਜੀ ਪੇਸ਼ੇਵਰਾਂ ਨੂੰ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ,”ਮੈਂ ਕੀ ਚਾਹੁੰਦਾ ਹਾਂ ਸਿਰਫ ਯੋਗਤਾ। ਮੈਂ ਚਾਹੁੰਦਾ ਹਾਂ ਕਿ ਬਹੁਤ ਸਾਰੇ ਲੋਕ ਆਉਣ। ਸਾਡੇ ਦੇਸ਼ ਵਿਚ ਮੁੜ ਬਿਹਤਰੀਨ ਕਾਰ ਕੰਪਨੀਆਂ ਆ ਰਹੀਆਂ ਹਨ। ਬੀਤੇ 35 ਸਾਲਾਂ ਵਿਚ ਅਜਿਹਾ ਨਹੀਂ ਹੋਇਆ ਹੈ। ਫੌਕਸਕੌਨ ਜਿਹੀਆਂ ਕੰਪਨੀਆਂ ਹਨ ਜੋ ਵਿਸਕਾਨਸਿਨ ਵਿਚ ਵਿਸ਼ਾਲ ਪਲਾਂਟ ਲਗਾਉਣ ਜਾ ਰਹੀਆਂ ਹਨ।” ਟਰੰਪ ਨੇ ਕਿਹਾ,”ਅਸੀਂ ਚਾਹੁੰਦੇ ਹਾਂ ਕਿ ਲੋਕ ਆਉਣ ਪਰ ਯੋਗਤਾ ਦੇ ਆਧਾਰ ‘ਤੇ। ਅਸੀਂ ਅਜਿਹੇ ਲੋਕਾਂ ਨੂੰ ਦੇਸ਼ ਵਿਚ ਦੇਖਣਾ ਚਾਹੁੰਦੇ ਹਾਂ ਜੋ ਸਾਡੀ ਮਦਦ ਕਰਨ। ਇਹ ਬਹੁਤ ਮਹੱਤਵਪੂਰਣ ਹੈ।”

You May Also Like

Leave a Reply

Your email address will not be published. Required fields are marked *