ਰਾਖੀ ਸਾਂਵਤ ਨੇ ਪਾਕਿਸਤਾਨੀ ਝੰਡੇ ਨਾਲ ਖਿਚਵਾਈ ਤਸਵੀਰ

ਮੁੰਬਈ : ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਅਭਿਨੇਤਰੀ ਰਾਖੀ ਸਾਂਵਤ ਨੇ ਇਕ ਵਾਰ ਮੁੜ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਇਸ ਵਾਰ ਉਹ ਪਾਕਿਸਤਾਨੀ ਝੰਡੇ ਨਾਲ ਤਸਵੀਰ ਖਿਚਵਾਉਂਦੀ ਨਜ਼ਰ ਆਈ ਹੈ। ਬੁੱਧਵਾਰ ਨੂੰ ਰਾਖੀ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ‘ਚ ਉਨ੍ਹਾਂ ਦੇ ਬਗਲ ‘ਚ ਪਾਕਿਸਤਾਨੀ ਝੰਡਾ ਦਿਖਾਈ ਦੇ ਰਿਹਾ ਹੈ। ਤਸਵੀਰ ਦੇ ਨਾਲ ਹੀ ਰਾਖੀ ਨੇ ਡਿਸਕਲੇਮਰ ਜਾਰੀ ਕੀਤਾ, ‘ਮੈਨੂੰ ਆਪਣੇ ਭਾਰਤ ਨਾਲ ਬਹੁਤ ਪਿਆਰ ਹੈ, ਪਰ ਫਿਲਮ ਧਾਰਾ 370 ‘ਚ ਇਹ ਮੇਰਾ ਕਿਰਦਾਰ ਹੈ।’ ਹਾਲਾਂਕਿ, ਰਾਖੀ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕੁਝ ਖ਼ਾਸ ਪਸੰਦ ਨਹੀਂ ਆਇਆ। ਬਾਅਦ ‘ਚ ਰਾਖੀ ਨੇ ਆਪਣਾ ਰੁਖ਼ ਸਪਸ਼ਟ ਕਰਨ ਲੀ ਦੋ ਹੋਰ ਵੀਡੀਓ ਸਾਂਝੇ ਕੀਤੇ। ਨਾਲ ਹੀ ਉਨ੍ਹਾਂ ਕਿਹਾ ਕਿ ਫਿਲਮ ‘ਧਾਰਾ 370’ ਕਸ਼ਮੀਰੀ ਪੰਡਿਤਾਂ ‘ਤੇ ਆਧਾਰਿਤ ਹੈ। ਇਕ ਹੋਰ ਵੀਡੀਓ ‘ਚ ਉਸ ਨੇ ਕਿਹਾ ਹੈ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਿ ਪਾਕਿਸਤਾਨੀ ਕੁੜੀ ਦੀ ਭੂਮਿਕਾ ਨਿਭਾਅ ਰਹੀ ਹਾਂ। ਪਾਕਿਸਤਾਨ ਦੇ ਲੋਕਾਂ ਦਾ ਵੀ ਦਿਲ ਹੁੰਦਾ ਹੈ…ਉਹ ਸਾਰੇ ਬੁਰੇ ਨਹੀਂ ਹੁੰਦੇ…ਮੈਂ ਪਾਕਿਸਤਾਨ ਦੇ ਲੋਕਾਂ ਦੀ ਇੱਜ਼ਤ ਕਰਦੀ ਹਾਂ।

 

You May Also Like

Leave a Reply

Your email address will not be published. Required fields are marked *