ਰਾਹੁਲ ਗਾਂਧੀ ਦੇ ਜਹਾਜ਼ ਦਾ ਇੰਜਣ ਹੋਇਆ ਖ਼ਰਾਬ, DGCA ਨੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਬੈਠਕ ਲਈ ਪਟਨਾ ਰਵਾਨਾ ਹੋਏ ਹੀ ਸਨ ਕਿ ਉਨ੍ਹਾਂ ਦੀ ਯਾਤਰਾ ਨੂੰ ਵਿਚਾਲੇ ਰੋਕਣਾ ਪਿਆ। ਦਰਅਸਲ ਉਨ੍ਹਾਂ ਦੇ ਜਹਾਜ਼ ਦੇ ਇੰਜਣ ‘ਚ ਖ਼ਰਾਬੀ ਕਾਰਨ ਅਜਿਹਾ ਕੀਤਾ ਗਿਆ। ਰਾਹੁਲ ਗਾਂਧੀ ਦੀ ਸ਼ੁੱਕਰਵਾਰ ਨੂੰ ਬਿਹਾਰ, ਓਡੀਸ਼ਾ ਅਤੇ ਮਹਾਰਾਸ਼ਟਰ ‘ਚ ਬੈਠਕ ਸੀ ਪਰ ਜਿਸ ਜਹਾਜ਼ ਰਾਹੀਂ ਉਹ ਜਾ ਰਹੇ ਸਨ, ਉਸ ਦੇ ਇੰਜਣ ‘ਚ ਤਕਨੀਕੀ ਖ਼ਰਾਬੀ ਆ ਗਈ। ਜਿਸ ਕਾਰਨ ਉਨ੍ਹਾਂ ਨੂੰ ਵਾਪਸ ਦਿੱਲੀ ਜਾਣਾ ਪਿਆ।

ਇਸ ਦੀ ਜਾਣਕਾਰੀ ਖ਼ੁਦ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਅਕਾਉਂਟ ਜ਼ਰੀਏ ਦਿੱਤੀ। ਉਨ੍ਹਾਂ ਲਿਖਿਆ ਅੱਜ ਪਟਨਾ ਜਾਂਦੇ ਸਮੇਂ ਸਾਡੇ ਜਹਾਜ਼ ਦੇ ਇੰਜਣ ‘ਚ ਕੁਝ ਖ਼ਰਾਬੀ! ਸਾਨੂੰ ਦਿੱਲੀ ਵਾਪਸੀ ਲਈ ਕਿਹਾ ਗਿਆ। ਸਮਸਤੀਪੁਰ (ਬਿਹਾਰ), ਬਾਲਾਸੋਰ (ਓਡੀਸ਼ਾ) ਅਤੇ ਸੰਗਮਨੇਰ (ਮਹਾਰਾਸ਼ਟਰ) ‘ਚ ਅੱਜ ਦੀਆਂ ਬੈਠਕਾਂ ‘ਚ ਦੇਰ ਹੋ ਜਾਵੇਗੀ। ਅਸੁਵਿਧਾ ਲਈ ਮਾਫ਼ੀ।

ਫਿਲਹਾਲ ਡੀਜੀਸੀਏ ਨੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਜੀਸੀਏ ਦੇ ਅਧਿਕਾਰੀ ਨੇ ਕਿਹਾ ਕਿ ਹਾਕਰ 850 XP ਜਹਾਜ਼ VT-KNB ਤਕਨੀਕੀ ਖ਼ਰਾਬੀ ਕਾਰਨ ਟੇਕ-ਆਫ ਤੋਂ ਬਾਅਦ ਦਿੱਲੀ ਆਉਣਾ ਪਿਆ।

You May Also Like

Leave a Reply

Your email address will not be published. Required fields are marked *