ਰਿਤਿਕ ਰੋਸ਼ਨ ਨੇ ਆਪਣੀ ਆਉਣ ਵਾਲੀ ਫਿਲਮ ‘ਕ੍ਰਿਸ਼ 4’ ਦੇ ਲਈ ਸ਼ਾਹਰੁਖ ਖਾਨ ਨਾਲ ਹੱਥ ਮਿਲਾਇਆ ਹੈ। ਰਿਤਿਕ ਰੋਸ਼ਨ ਫਿਲਮ ‘ਵਾਰ’ ਦੇ ਬਾਅਦ ਆਪਣੀ ਆਉਣ ਵਾਲੀ ਫਿਲਮ ਦੀ ਤਿਆਰੀ ਕਰ ਰਹੇ ਹਨ। ਚਰਚਾ ਹੈ ਕਿ ਰਿਤਿਕ ਦੀ ਅਗਲੀ ਫਿਲਮ ‘ਕ੍ਰਿਸ਼ 4’ ਹੋ ਸਕਦੀ ਹੈ, ਜਿਸ ਦੀ ਤਿਆਰੀ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਰਿਤਿਕ ਦੀ ਇਸ ਫਿਲਮ ਦੇ ਗ੍ਰਾਫਿਕਸ ਅਤੇ ਵਿਜੁਅਲ ਇਫੈਕਟ ਦੀ ਜ਼ਿੰਮੇਵਾਰੀ ਸ਼ਾਹਰੁਖ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਨੂੰ ਦਿੱਤੀ ਗਈ ਹੈ। ਫਿਲਮ ਵਿੱਚ ਇਸ ਵਾਰ ਰਿਤਿਕ ਬਨਾਮ ਕਈ ਸੁਪਰ ਵਿਲੇਨ ਦੇ ਵਿੱਚ ਦੀ ਜੰਗ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ‘ਕ੍ਰਿਸ਼ 4’ ਵਿੱਚ ਜਾਦੂ ਦੀ ਵਾਪਸੀ ਹੋਣ ਜਾ ਰਹੀ ਹੈ। ਗੌਰਤਲਬ ਹੈ ਕਿ ਫਿਲਮ ‘ਕੋਈ ਮਿਲ ਗਯਾ’ ਵਿੱਚ ਜਾਦੂ ਦੀ ਇੱਕ ਅਹਿਮ ਭੂਮਿਕਾ ਸੀ।