ਰਿਤਿਕ ਰੋਸ਼ਨ ਦੀ ਮੁਰੀਦ ਹੈ ਸਾਰਾ ਅਲੀ ਖਾਨ

ਰਿਤਿਕ ਰੋਸ਼ਨ ਦੇ ਲੱਖਾਂ ਪ੍ਰਸ਼ੰਸਕਾਂ ਵਿੱਚ ਸਾਰਾ ਅਲੀ ਖਾਨ ਦਾ ਨਾਂਅ ਵੀ ਸ਼ਾਮਲ ਹੈ। ਉਹ ਬਚਪਨ ਤੋਂ ਉਨ੍ਹਾਂ ਦੀ ਪ੍ਰਸ਼ੰਸਕ ਹੈ। ਸੋਸ਼ਲ ਮੀਡੀਆ ਲਾਈਵ ‘ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਾਰਾ ਨੇ ਬਚਪਨ ਦੇ ਪਸੰਦੀਦਾ ਕਲਾਕਾਰਾਂ ਦੇ ਨਾਂਅ ਦੱਸੇ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਰਿਤਿਕ ਨਾਲ ਕੰਮ ਕਰਨਾ ਪਸੰਦ ਕਰੇਗੀ। ਉਂਝ ਤਾਂ ਉਨ੍ਹਾਂ ਨੂੰ ਰਿਤਿਕ ਦੀ ਸਰੀਆਂ ਫਿਲਮਾਂ ਪਸੰਦ ਹਨ, ਪਰ ‘ਜੋਧਾ ਅਕਬਰ’ ਅਤੇ ‘ਧੂਮ 2’ ਸਭ ਤੋਂ ਪਸੰਦੀਦਾ ਫਿਲਮਾਂ ਹਨ।
ਇੱਕ ਪ੍ਰਸ਼ੰਸਕ ਦੇ ਸਵਾਲ ‘ਤੇ ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਜਾਣਿਆ ਹੈ ਕਿ ਉਹ ਖੁਦ ਨੂੰ ਕਿੰਨਾ ਸਮਝਦੀ ਸੀ, ਉਸ ਤੋਂ ਕਿਤੇ ਬਿਹਤਰ ਖਾਣਾ ਬਣ ਸਕਦੀ ਹੈ ਅਤੇ ਉਸ ਦੇ ਘਰ ਵਿੱਚ ਰਹਿਣਾ ਓਨਾ ਜ਼ਿਆਦਾ ਮੁਸ਼ਕਲ ਨਹੀਂ ਹੈ। ਸਾਰਾ ਨੂੰ ਆਪਣੀ ਆਗਾਮੀ ਫਿਲਮ ‘ਕੁਲੀ ਨੰਬਰ 1’ ਦੀ ਰਿਲੀਜ਼ ਦਾ ਬੇਸਬਰੀ ਨਾਲ ਉਡੀਕ ਹੈ। ਉਸ ਵਿੱਚ ਉਹ ਵਰੁਣ ਧਵਨ ਦੇ ਨਾਲ ਨਜ਼ਰ ਆਏਗੀ। ਉਸ ਨੇ ਦੱਸਿਆ ਕਿ ਇਹ ਦੌਰ ਗੁਜਰ ਜਾਣ ਪਿੱਛੋਂ ਉਹ ਸਭ ਤੋਂ ਪਹਿਲਾਂ ਆਪਣੀ ਆਉਣ ਵਾਲੀ ਫਿਲਮ ‘ਅਤਰੰਗੀ ਰੇ’ ਦੇ ਡਾਇਰੈਕਟਰ ਆਨੰਦ ਐੱਲ ਰਾਏ ਤੋਂ ਸ਼ੂਟਿੰਗ ਦੇ ਬਾਰੇ ਵਿੱਚ ਪੁੱਛੇਗੀ। ਧਨੁਸ਼ ਦੇ ਨਾਲ ਸਾਰਾ ਇਸ ਫਿਲਮ ਦੇ ਕੁਝ ਹਿੱਸਿਆਂ ਦੀ ਬਨਾਰਸ ਵਿੱਚ ਸ਼ੂਟਿੰਗ ਕਰ ਚੁੱਕੀ ਹੈ, ਜਦ ਕਿ ਅਕਸ਼ੈ ਕੁਮਾਰ ਦੇ ਨਾਲ ਸੀਨ ਦੀ ਸ਼ੂਟਿੰਗ ਅਜੇ ਬਾਕੀ ਹੈ।

You May Also Like

Leave a Reply

Your email address will not be published. Required fields are marked *