ਰਿਤਿਕ ਰੋਸ਼ਨ ਨੇ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ ਦਾ ਪੋਸਟਰ ਕੀਤਾ ਸ਼ੇਅਰ

ਮੁੰਬਈ(ਬਿਊਰੋ)— ਬਾਲੀਵੁੱਡ ਦੇ ਗ੍ਰੀਕ ਗੌਡ ਐਕਟਰ ਰਿਤਿਕ ਰੋਸ਼ਨ ਨੇ ਲੈਜੇਂਡ ਐਕਟਰ ਸੰਜੇ ਖਾਨ ਦੀ ਆਟੋਬਾਇਓਗ੍ਰਾਫੀ ‘ਦਿ ਬੈਸਟ ਮਿਸਟੇਕਸ ਆਫ ਮਾਈ ਲਾਈਫ’ ਦਾ ਫਸਟ ਲੁੱਕ ਸ਼ੇਅਰ ਕੀਤਾ ਹੈ। ਸੰਜੇ ਖਾਨ, ਸੂਜੈਨ ਖਾਨ ਦੇ ਪਿਤਾ ਤੇ ਫੇਮਸ ਸੀਰੀਅਲ ‘ਟੀਪੂ ਸੁਲਤਾਨ’ ਨਾਲ ਪਛਾਣੇ ਗਏ ਐਕਟਰ ਹਨ। ਉਨ੍ਹਾਂ ਦੀ ਇਹ ਕਿਤਾਬ ਦੀਵਾਲੀ ‘ਤੇ ਲਾਂਚ ਹੋਣੀ ਹੈ। ਇਸ ਕਿਤਾਬ ‘ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਦੇ ਫਿਲਮਾਂ ‘ਚ ਕਦਮ ਰੱਖਣ, ਪਰਸਨਲ ਤੋਂ ਲੈ ਕੇ ਪ੍ਰੋਫੇਸ਼ਨਲ ਜ਼ਿੰਦਗੀ ਤੱਕ ਸਾਰੀਆਂ ਗੱਲਾਂ ਫੈਨਜ਼ ਨੂੰ ਇਸ ਕਿਤਾਬ ਰਾਹੀਂ ਪਤਾ ਲੱਗਣਗੀਆਂ। ਸੰਜੇ ਨੇ ਬਾਇਓਗ੍ਰਾਫੀ ‘ਚ ਆਪਣੀ ਲਾਈਫ ਦੇ ਹਰ ਪਹਿਲੂ ਬਾਰੇ ਲਿਖਿਆ ਹੈ। ਰਿਤਿਕ ਨੇ ਇਸ ਦੀ ਫਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ, “ਇਹ ਅਸਲੀ ਖਾਨ ਹੈ ਪਰ ਇਸ ਦੀ ਅਸਲ ਜ਼ਿੰਦਗੀ ਦੀ ਕਹਾਣੀ ਕੀ ਹੈ, ਉਹ ਤੁਹਾਨੂੰ ਆਟੋਬਾਇਓਗ੍ਰਾਫੀ ‘ਚ ਪਤਾ ਲੱਗੇਗੀ, ਇਹ ਜਲਦ ਹੀ ਲਾਂਚ ਹੋਣ ਵਾਲੀ ਹੈ।”

You May Also Like

Leave a Reply

Your email address will not be published. Required fields are marked *