ਰੁਪਏ ਦੀ ਟਿੱਕੀ ਵਾਲਾ ਸੁੱਖ ਪੰਜ ਕਰੋੜ ਦੀ ਗੱਡੀ ਵਿੱਚ ਨਹੀਂ ਮਿਲਦਾ : ਕਪਿਲ ਸ਼ਰਮਾ

ਅਧਿਆਤਮਿਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਨਾਲ ‘ਹਾਰਟ ਟੂ ਹਾਰਟ’ ਚੈਟ ਸ਼ੋਅ ਵਿੱਚ ਇਸ ਵਾਰ ਸੋਨਾਕਸ਼ੀ ਸਿਨਹਾ ਅਤੇ ਕਪਿਲ ਸ਼ਰਮਾ ਨੇ ਹੋਸਟ ਬਣ ਕੇ ਗੱਲਾਂ ਕੀਤੀਆਂ। ਦੇਸ਼ ਅਤੇ ਦੁਨੀਆ ਉੱਤੇ ਗੱਲ ਕਰਨ ਦੇ ਨਾਲ ਹੀ ਕਪਿਲ ਅਤੇ ਸੋਨਾਕਸ਼ੀ ਨੇ ਖੁਦ ਨਾਲ ਜੁੜੇ ਸਵਾਲ ਵੀ ਪੁੱਛੇ, ਜਿਸ ਤੋਂ ਉਨ੍ਹਾਂ ਨੂੰ ਚਿੰਤਾ ਹੁੰਦੀ ਹੈ। ਕਪਿਲ ਦੀ ਬੇਟੀ ਅਜੇ ਬਹੁਤ ਛੋਟੀ ਹੈ, ਪਰ ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਜਦ ਵੱਡੀ ਹੋਵੇਗੀ ਤਾਂ ਉਸ ਦਾ ਵਿਆਹ ਹੋ ਜਾਏਗਾ ਅਤੇ ਉਹ ਵਿਦਾ ਹੋ ਜਾਏਗੀ। ਗੱਲਬਾਤ ਦੌਰਾਨ ਸ੍ਰੀ ਸ੍ਰੀ ਰਵੀਸ਼ੰਕਰ ਨੇ ਉਨ੍ਹਾਂ ਨੂੰ ਸਮਝਾਇਆ ਕਿ ਫਿਲਹਾਲ ਉਹ ਆਪਣਾ ਪੂਰਾ ਓਿਆਨ ਆਪਣੀ ਬੇਟੀ ‘ਤੇ ਦੇਣ। ਅਨੁਰਾਗ ਤੇ ਪ੍ਰੇਮ ਦੋਵੇਂ ਜੀਵਨ ਦਾ ਮਹੱਤਵ ਪੂਰਨ ਅੰਗ ਹਨ। ਅਜਿਹੇ ਖਿਆਲ ਆਉਣਾ ਸੁਭਾਵਿਕ ਹੈ। ਕਪਿਲ ਨੇ ਪੁੱਛਿਆ ਕਿ ਬਚਪਨ ਵਿੱਚ ਜਦ ਅੰਮ੍ਰਿਤਸਰ ਵਿੱਚ ਆਲੂ ਦੀ ਟਿੱਕੀ ਵਾਲਾ ਆਉਂਦਾ ਸੀ, ਤਦ ਦੋ ਰੁਪਏ ਦੀਆਂ ਉਨ੍ਹਾਂ ਟਿੱਕੀਆਂ ਨੂੰ ਖਾਣ ਵਿੱਚ ਜੋ ਸੁੱਖ ਸੀ, ਉਹ ਸੁੱਖ ਪੰਜ ਕਰੋੜ ਦੀ ਗੱਡੀ ਵਿੱਚ ਬੈਠਣ ਵਿੱਚ ਕਿਉਂ ਨਹੀਂ ਆਉਂਦਾ? ਇਸ ‘ਤੇ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਬਚਪਨ ਵਿੱਚ ਖੁਸ਼ੀਆਂ ਕੁਝ ਪਾਉਣ ‘ਤੇ ਮਿਲਦੀਆਂ ਹਨ, ਪਰ ਵੱਡੇ ਹੋ ਜਾਣ ‘ਤੇ ਖੁਸ਼ੀਆਂ ਦੇਣ ਵਿੱਚ ਜਾਂ ਕਿਸੇ ਦੀ ਮਦਦ ਕਰਨ ਵਿੱਚ ਮਿਲ ਅਸਲ ਖੁਸ਼ੀ ਹੈ।
ਸੋਨਾਕਸ਼ੀ ਨੇ ਵੀ ਲਾਈਵ ਦੌਰਾਨ ਉਨ੍ਹਾਂ ਤੋਂ ਸਵਾਲ ਪੁੱਛੇ ਸਨ। ਉਹ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਹ ਸੋਸ਼ਲ ਮੀਡੀਆ ਉਤੇ ਜਦ ਵੀ ਕੁਝ ਪੋਸਟ ਕਰਦੀ ਹੈ ਤਾਂ ਲੋਕ ਉਸ ਨੂੰ ‘ਰਾਮਾਇਣ’ ਵਾਲੇ ਸਵਾਲ ‘ਤੇ ਟਰੋਲ ਕਰਨ ਲੱਗਦੇ ਹਨ, ਜਿਹੜਾ ‘ਕੇ ਬੀ 11’ ਵੇਲੇ ਉਨ੍ਹਾਂ ਤੋਂ ਪੁੱਛਿਆ ਗਿਆ ਸੀ। ਸੋਨਾਕਸ਼ੀ ਕਹਿੰਦੀ ਹੈ ਕਿ ਉਹ ਇਨ੍ਹਾਂ ਕੁਮੈਂਟਸ ‘ਤੇ ਧਿਆਨ ਨਹੀਂ ਦਿੰਦੀ ਹੈ, ਪਰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਉਨ੍ਹਾਂ ‘ਤੇ ਇਨ੍ਹਾਂ ਗੱਲਾਂ ਦਾ ਬਿਲਕੁਲ ਅਸਰ ਨਾ ਹੋਵੇ। ਇਸ ‘ਤੇ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਉਨ੍ਹਾਂ ਗੱਲਾਂ ‘ਤੇ ਧਿਆਨ ਨਾ ਦੇਣ, ਜੋ ਅਜਿਹੀਆਂ ਗੱਲਾਂ ਕਰਦੇ ਹਨ। ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ। ਇਸ ਨੂੰ ਇਸ ਨਜ਼ਰੀਏ ਨਾਲ ਦੇਖੋ ਕਿ ਲੋਕਾਂ ਨੂੰ ਤੁਹਾਡੀ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਹੈ, ਇਸ ਲਈ ਇਹ ਲੋਕ ਅਜੇ ਤੱਕ ਉਸੇ ਰਾਮਾਇਣ ਵਾਲੇ ਸਵਾਲ ‘ਤੇ ਲਟਕੇ ਹੋਏ ਹਨ।

You May Also Like

Leave a Reply

Your email address will not be published. Required fields are marked *