ਰੇਲਵੇ ਟ੍ਰੈਕ ‘ਤੇ ਕਿਸਾਨ, ਲੱਦਾਖ ‘ਚ ਫ਼ੌਜੀਆਂ ਦੀ ਰਸਦ ਖ਼ਤਮ, ਪੰਜਾਬ ‘ਚ ਹੋ ਸਕਦੀ ਹੈ ਬੱਤੀ ਗੁੱਲ, ਮਨਪ੍ਰੀਤ ਬਾਦਲ ਨੇ ਪ੍ਰਗਟਾਈ ਚਿੰਤਾ

ਜੇਐੱਨਐੱਨ, ਸ੍ਰੀ ਮੁਕਤਸਰ ਸਾਹਿਬ : ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ‘ਚ ਕਿਸਾਨ ਸੜਕਾਂ ਤੇ ਰੇਲਵੇ ਟ੍ਰੈਕਾਂ ‘ਤੇ ਡਟੇ ਹਨ ਜਿਸ ਕਾਰਨ ਸੰਕਟ ਪੈਦਾ ਹੋ ਗਿਆ ਹੈ। ਕੋਲੇ ਦੀ ਸਪਲਾਈ ਨਾ ਹੋਣ ਕਾਰਨ ਥਰਮਲ ਪਾਵਰ ਪਲਾਂਟਾਂ ‘ਚ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਸਰਹੱਦ ‘ਤੇ ਤਾਇਨਾਤ ਜਵਾਨਾਂ ਨੂੰ ਰਸਦ ਪਹੁੰਚਾਉਣ ‘ਚ ਵੀ ਦਿੱਕਤ ਆ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਰੇਲਵੇ ਲਾਈਨਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਲੱਦਾਖ ਬਾਰਡਰ ‘ਤੇ ਫ਼ੌਜੀਆਂ ਕੋਲ ਰਸਦ ਖ਼ਤਮ ਹੋ ਚੁੱਕੀ ਹੈ। ਗੋਲ਼ਾ ਬਾਰੂਦ, ਪੈਟਰੋਲ ਖ਼ਤਮ ਹੋ ਚੁੱਕਾ ਹੈ।
ਬਾਦਲ ਨੇ ਕਿਹਾ ਕਿ 20 ਅਕਤੂਬਰ ਤੋਂ ਲੱਦਾਖ ‘ਚ ਹਾਂ ਤੇ ਜਲਦ ਬਰਫ਼ ਪੈਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ 6 ਮਹੀਨੇ ਤਕ ਉੱਥੇ ਕੁਝ ਵੀ ਨਹੀਂ ਪਹੁੰਚ ਸਕਦਾ। ਮਨਪ੍ਰੀਤ ਨੇ ਇਹ ਵੀ ਕਿਹਾ ਕਿ ਥਰਮਲ ਪਲਾਂਟਾਂ ‘ਚ ਸਿਰਫ਼ 2 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਬਾਅਦ ਪ੍ਰਦੇਸ਼ ‘ਚ ਬੱਤੀ ਵੀ ਗੁੱਲ ਹੋ ਸਕਦੀ ਹੈ। ਇਸੇ ਤਰ੍ਹਾਂ ਖਾਦ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਫ਼ਸਲਾਂ ਦੀ ਬਿਜਾਈ ਵੀ ਮੁਸ਼ਕਲ ਹੋ ਜਾਵੇਗੀ। ਕਿਸਾਨ ਅੰਦੋਲਨ ਕਾਰਨ ਸੂਬੇ ‘ਚ ਚਿੰਤਾਜਨਕ ਹਾਲਾਤ ਪੈਦਾ ਹੋ ਗਏ ਹਨ।

You May Also Like

Leave a Reply

Your email address will not be published. Required fields are marked *