ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ ਬੈਂਕ ਆਫ ਕੈਨੇਡਾ

ਓਟਵਾ, 28 ਅਕਤੂਬਰ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ| ਬੈਂਕ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਦੇ ਅਰਥਚਾਰੇ ਨੂੰ ਲੱਗੀ ਢਾਹ ਕਾਰਨ ਸਾਲ 2022 ਤੱਕ ਇਹ ਮਸ੍ਹਾਂ ਲੀਹ ਉੱਤੇ ਆਵੇਗਾ|
ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ 0æ25 ਫੀ ਸਦੀ ਹੀ ਰੱਖੀਆਂ ਜਾ ਰਹੀਆਂ ਹਨ| ਜੁਲਾਈ ਵਿੱਚ ਬੈਂਕ ਆਫ ਕੈਨੇਡਾ ਨੇ ਇਹ ਆਖਿਆ ਸੀ ਕਿ ਮਹਾਂਮਾਰੀ ਦੌਰਾਨ ਵੀ ਦੇਸ਼ ਬਦਹਾਲੀ ਵਿੱਚ ਜਾਣ ਤੋਂ ਬਚ ਗਿਆ| ਬੈਂਕ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਆਪਣੀ ਅਪਡੇਟ ਵਿੱਚ ਆਖਿਆ ਕਿ ਸਾਲ ਦੇ ਪਹਿਲੇ ਅੱਧ ਵਿੱਚ ਪਈ ਮਾਰ ਨਾਲੋਂ ਹੁਣ ਸਥਿਤੀ ਕਾਫੀ ਬਿਹਤਰ ਹੈ ਤੇ ਉਮੀਦ ਨਾਲੋਂ ਵੀ ਚੰਗੀ ਹੈ|
ਮੌਨੈਟਰੀ ਪਾਲਿਸੀ ਰਿਪੋਰਟ ਵਿੱਚ ਲਾਏ ਗਏ ਅੰਦਾਜ਼ੇ ਮੁਤਾਬਕ ਇਸ ਸਾਲ ਅਰਥਚਾਰਾ 5æ7 ਫੀ ਸਦੀ ਸੁੰਗੜੇਗਾ ਪਰ ਅਗਲੇ ਸਾਲ 4æ2 ਫੀ ਸਦੀ ਤੇ 2022 ਵਿੱਚ 3æ7 ਫੀ ਸਦੀ ਨਾਲ ਇਸ ਦਾ ਵਿਕਾਸ ਹੋਵੇਗਾ| ਰਿਪੋਰਟ ਵਿੱਚ ਇਹ ਪੇਸ਼ੀਨਿਗੋਈ ਵੀ ਕੀਤੀ ਗਈ ਹੈ ਕਿ ਦੇਸ਼ ਦਾ ਮਹਿੰਗਾਈ ਸਬੰਧੀ ਬੈਰੋਮੀਟਰ, ਸਟੈਟੇਸਟਿਕਸ ਕੈਨੇਡਾ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ, 2022 ਵਿੱਚ ਬੈਂਕ ਦੇ ਦੋ ਫੀ ਸਦੀ ਟਾਰਗੈੱਟ ਤੋਂ ਹੇਠਾਂ ਰਹੇਗੀ|

You May Also Like

Leave a Reply

Your email address will not be published. Required fields are marked *