ਵਿਧਾਨ ਸਭਾ ਸੈਸ਼ਨ : ਸੁਖਬੀਰ ਦੇ ਨਿਸ਼ਾਨੇ ‘ਤੇ ਵਿਰੋਧੀ, ਖਹਿਰਾ ਮਾਮਲੇ ‘ਤੇ ਘੇਰੀ ‘ਆਪ’

ਚੰਡੀਗੜ੍ਹ : ਸੁਖਬੀਰ ਬਾਦਲ ਨੇ ਵਿਧਾਨ ਸਭਾ ਦੀ ਗੈਲਰੀ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਨਾਮ ‘ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਨੇ ਕਿਸਾਨਾਂ ਨੂੰ ਲੋਨ ਦੇਣਾ ਬੰਦ ਕਰ ਦਿੱਤਾ ਹੈ। ਸੁਖਬੀਰ ਨੇ ਕਿਹਾ ਕਿ ਅਸੀਂ ਕੰਮ ਰੋਕੂ ਪ੍ਰਸਤਾਅ ਲੈ ਕੇ ਆਏ ਸੀ ਪਰ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਮੁੱਦੇ ਹਨ ਜਿਨ੍ਹਾਂ ‘ਤੇ ਬਹਿਸ ਹੋਣੀ ਬਹੁਤ ਜ਼ਰੂਰੀ ਹੈ ਪਰ ਸੈਸ਼ਨ ਸਿਰਫ ਤਿੰਨ ਦਾ ਹੈ।
ਸੁਖਪਾਲ ਖਹਿਰਾ ਮਾਮਲੇ ‘ਤੇ ਬੋਲਦੇ ਹੋਏ ਸਖਬੀਰ ਨੇ ਕਿਹਾ ਕਿ ਸਦਨ ਵਿਚ ਅਸੀਂ ਕਿਸੇ ‘ਤੇ ਨਿੱਜੀ ਦੋਸ਼ ਲਗਾਉਣ ਨਹੀਂ ਆਏ ਹਾਂ। ਆਮ ਆਦਮੀ ਪਾਰਟੀ ਖਹਿਰਾ ਨੂੰ ਬਚਾਉਣ ਵਿਚ ਲੱਗੀ ਹੈ ਜਦਕਿ ਉਲਟਾ ਹੁਣ ਦੂਸਰਿਆਂ ‘ਤੇ ਦੋਸ਼ ਲਗਾ ਕੇ ‘ਆਪ’ ਵਲੋਂ ਖਹਿਰਾ ਦਾ ਬਚਾਅ ਕੀਤਾ ਜਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਅਦਾਲਤ ਦੇ ਫੈਸਲੇ ‘ਤੇ ਅਸੀਂ ਕਿਵੇਂ ਦਖਲ ਦੇ ਸਕਦੇ ਹਾਂ। ਸੁਖਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਸਿਰਫ ਖਹਿਰਾ ਦੇ ਬਚਾਅ ਲਈ ਆਈ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ‘ਤੇ ਦੋਸ਼ ਲਗਾਏ ਜਾ ਰਹੇ ਹਨ ਪਰ ਅੱਜ ਤਕ ਉਨ੍ਹਾਂ ਨੂੰ ਕਿਸੇ ਅਦਾਲਤ ਨੇ ਸੰਮਨ ਤਕ ਜਾਰੀ ਨਹੀਂ ਕੀਤਾ।

You May Also Like

Leave a Reply

Your email address will not be published. Required fields are marked *