ਵਿੱਕੀ ਨਾਲ ਰੁਮਾਂਸ ਕਰੇਗੀ ਕੈਟਰੀਨਾ

ਅਦਾਕਾਰ ਵਿੱਕੀ ਕੌਸ਼ਲ ਇਸ ਵਕਤ ਬਾਕਸ ਆਫਿਸ ‘ਤੇ ਕਾਫ਼ੀ ਸਰਗਰਮ ਹੈ। ਉਸ ਨੇ ਫਿਲਮ ‘ਉੜੀ ਦਿ ਸਰਜੀਕਲ ਸਟਰਾਈਕ’ ਦੀ ਸਫਲਤਾ ਤੋਂ ਬਾਅਦ ਕਈ ਫਿਲਮਾਂ ਸਾਈਨ ਕੀਤੀਆਂ ਹਨ। ਹਾਲ ਹੀ ‘ਚ ਉਸ ਦੀ ਅਗਲੀ ਫਿਲਮ ‘ਸ਼ਹੀਦ ਊਧਮ ਸਿੰਘ’ ਦਾ ਵੀ ਪਹਿਲਾ ਪੋਸਟਰ ਰਿਲੀਜ਼ ਹੋਇਆ ਹੈ। ਫਿਲਮਾਂ ਤੋਂ ਇਲਾਵਾ ਵਿੱਕੀ ਇਨ੍ਹੀਂ ਦਿਨੀਂ ਅਭਿਨੇਤਰੀ ਕੈਟਰੀਨਾ ਕੈਫ਼ ਨਾਲ ਵੱਧ ਰਹੀਆਂ ਨਜ਼ਦੀਕੀਆਂ ਕਾਰਨ ਵੀ ਚਰਚਾ ‘ਚ ਹੈ।ਵਿੱਕੀ ਤੇ ਕੈਟਰੀਨਾ ਜਲਦ ਹੀ ਇਕ ਲਵ ਸਟੋਰੀ ਆਧਾਰਿਤ ਫਿਲਮ ‘ਚ ਨਜ਼ਰ ਆ ਸਕਦੇ ਹਨ।

ਸੂਤਰਾਂ ਅਨੁਸਾਰ ਵਿੱਕੀ ਅਤੇ ਕੈਟਰੀਨਾ ਦੀ ਇਸ ਫਿਲਮ ਨੂੰ ਰਾਣੀ ਸਕਰੂਵਾਲਾ ਪ੍ਰੋਡਿਊਸ ਕਰੇਗਾ, ਜੋ ਹਮੇਸ਼ਾ ਹਿੱਟ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ‘ਉੜੀ’ ਤੋਂ ਬਾਅਦ ਵਿੱਕੀ ਕੌਸ਼ਲ, ਨਿਰਦੇਸ਼ਕ ਆਦਿੱਤਿਆ ਧਰ ਅਤੇ ਰਾਣੀ ਸਕਰੂਵਾਲਾ ਨੇ ਇਕ ਹੋਰ ਪੀਰੀਅਡ ਡਰਾਮਾ ਫਿਲਮ ਲਈ ਹੱਥ ਮਿਲਾਇਆ ਹੈ। ਇਹ ਫਿਲਮ ਕਾਫ਼ੀ ਹੱਦ ਤਕ ਕੇਦਾਰਨਾਥ ਫਿਲਮ ਨਾਲ ਰਲਦੀ-ਮਿਲਦੀ ਹੋਵੇਗੀ।

ਅਜੇ ਤਕ ਇਸ ਫਿਲਮ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਫਿਲਹਾਲ ਤਾਂ ਗੱਲਬਾਤ ਹੀ ਚੱਲ ਰਹੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਛੇਤੀ ਹੀ ਵਿੱਕੀ ਤੇ ਕੈਟਰੀਨਾ ਇਸ ਫਿਲਮ ‘ਚ ਰੁਮਾਂਸ ਕਰਦੇ ਨਜ਼ਰ ਆਉਣਗੇ। ਦੂਜੇ ਪਾਸੇ, ਹਾਲ ਹੀ ‘ਚ ਕੈਟਰੀਨਾ ਨੇ ਅਕਸ਼ੈ ਕੁਮਾਰ ਨਾਲ ‘ਸੂਰਯਾਵੰਸ਼ੀ’ ਫਿਲਮ ਵੀ ਸਾਈਨ ਕੀਤੀ ਹੈ। ਇਸ ਨੂੰ ਰੋਹਿਤ ਸ਼ੈੱਟੀ ਡਾਇਰੈਕਟ ਕਰ ਰਿਹਾ ਹੈ।

ਹਾਲ ਹੀ ‘ਚ ਕੈਟਰੀਨਾ ਨੂੰ ਭਾਰਤ ਦੀ ਉਡਣ ਪਰੀ ਅਖਵਾਉਣ ਵਾਲੀ ਐਥਲੀਟ ਤੇ ਓਲੰਪਿਕ ਚੈਂਪੀਅਨ ਪੀਟੀ ਊਸ਼ਾ ਦੀ ਬਾਇਓਪਿਕ ਲਈ ਵੀ ਸਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਟਰੀਨਾ ਦੀ ਫਿਲਮ’ਭਾਰਤ’ ਵੀ ਛੇਤੀ ਹੀ ਰਿਲੀਜ਼ ਹੋਵੇਗੀ। ਇਸ ‘ਚ ਉਸ ਨਾਲ ਸਲਮਾਨ ਖ਼ਾਨ ਨਜ਼ਰ ਆਵੇਗਾ। ਕੁਝ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜੋ ਸਿਨੇਮਾ ਪ੍ਰੇਮੀਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਇਸ ਫਿਲਮ ‘ਚ ਸਲਮਾਨ ਤੇ ਕੈਟਰੀਨਾ ਤੋਂ ਇਲਾਵਾ ਦਿਸ਼ਾ ਪਟਾਨੀ, ਨੋਰਾ ਫ਼ਤੇਹੀ, ਤੱਬੂ, ਜੈਕੀ ਸ਼ਰਾਫ, ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਆਦਿ ਸਿਤਾਰੇ ਵੀ ਨਜ਼ਰ ਆਉਣਗੇ।

You May Also Like

Leave a Reply

Your email address will not be published. Required fields are marked *