ਵੈਨਕੂਵਰ ਪੁਲਸ ਨੇ ਇਸ ਕਾਰਨ ਕੀਤਾ 2 ਹਜ਼ਾਰ ਲੋਕਾਂ ਨੂੰ ਜ਼ੁਰਮਾਨਾ

ਵੈਨਕੂਵਰ — ਵੈਨਕੂਵਰ ਪੁਲਸ ਨੇ ਮੋਬਾਇਲ ਫੋਨ ਸੁਣਦਿਆ ਜਾਂ ਹੋਰ ਕਿਸੇ ਕਾਰਨ ਬੇਧਿਆਨ ‘ਚ ਕਾਰ ਚਲਾਉਣ ਵਾਲੇ 2 ਹਜ਼ਾਰ ਲੋਕਾਂ ਨੂੰ ਸਤੰਬਰ ਮਹੀਨੇ ਦੌਰਾਨ ਜ਼ੁਰਮਾਨਾ ਕੀਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 1 ਮਹੀਨੇ ਦੀ ਵਿਸ਼ੇਸ਼ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਚੀਜ਼ਾਂ ਦੀ ਵਰਤੋਂ ਕਰਦਿਆ ਕਾਰ ਚਲਾਉਣ ਵਾਲਿਆਂ ‘ਤੇ ਨਜ਼ਰ ਰੱਖੀ ਗਈ ਅਤੇ ਲਗਭਗ 2 ਹਜ਼ਾਰ ਟਿਕਟਾਂ ਦਿੱਤੀਆਂ ਗਈਆਂ। ਮੁਹਿੰਮ ਦੌਰਾਨ ਇਕ ਵਿਅਕਤੀ ਨੂੰ 700 ਡਾਲਰ ਤੋਂ ਵਧ ਜ਼ੁਰਮਾਨਾ ਕੀਤਾ ਗਿਆ, ਕਿਉਂਕਿ ਉਸ ਨੇ ਪਹਿਲੀ ਟਿਕਟ ਮਿਲਣ ਤੋਂ ਬਾਅਦ ਮੁੜ ਡਰਾਈਵਿੰਗ ਕਰਦੇ ਸਮੇਂ ਮੋਬਾਇਲ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਬ੍ਰਿਟਿਸ਼ ਕੋਲੰਬੀਆ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਬਜਾਏ ਮੋਬਾਇਲ ਸੁਣਦਿਆ ਡਰਾਈਵਿੰਗ ਕਰਨ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਡਰਾਈਵਿੰਗ ਦੌਰਾਨ ਇਲੈਕਟ੍ਰਾਨਿਕ ਵਸਤੂ ਦੀ ਵਰਤੋਂ ਕਰਨ ‘ਤੇ ਬ੍ਰਿਟਿਸ਼ ਕੋਲੰਬੀਆ ‘ਚ 368 ਡਾਲਰ ਜਾ ਜ਼ੁਰਮਾਨਾ ਕੀਤਾ ਜਾਂਦਾ ਹੈ।

You May Also Like

Leave a Reply

Your email address will not be published. Required fields are marked *