ਵੱਧ ਸਕਦੀਆਂ ਨੇ ਮਾਇਆਵਤੀ ਦੀਆਂ ਮੁਸ਼ਕਲਾਂ,ਕਰੋੜਾਂ ਦੇ ਚੀਨੀ ਮਿੱਲ ਘੁਟਾਲੇ ‘ਚ ਸੀਬੀਆਈ ਨੇ ਦਰਜ ਕੀਤਾ ਕੇਸ

ਸਟੇਟ ਬਿਊਰੋ, ਲਖਨਊ : ਉੱਤਰ ਪ੍ਰਦੇਸ਼ ‘ਚ ਗੋਮਤੀ ਰਿਵਰ ਫਰੰਟ ਤੇ ਮਾਈਨਿੰਗ ਘੁਟਾਲੇ ਤੋਂ ਬਾਅਦ ਸੀਬੀਆਈ ਨੇ ਬਸਪਾ ਸ਼ਾਸਨਕਾਲ ‘ਚ ਕਰੋੜਾਂ ਦੇ ਚੀਨੀ ਮਿੱਲ ਘੁਟਾਲੇ ‘ਚ ਸੱਤ ਨਾਮਜ਼ਦ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸੀਬੀਆਈ ਜਾਂਚ ‘ਚ ਬਸਪਾ ਸੁਪਰੀਮੋ ਮਾਇਆਵਤੀ ਤੇ ਤੱਤਕਾਲੀ ਕਈ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 12 ਅਪ੍ਰੈਲ 2018 ਨੂੰ ਚੀਨੀ ਮਿੱਲ ਘੁਟਾਲੇ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਬਸਪਾ ਸਰਕਾਰ ‘ਚ 21 ਸਰਕਾਰੀ ਚੀਨੀ ਮਿੱਲਾਂ ਸਸਤੇ ਰੇਟਾਂ ‘ਤੇ ਵੇਚ ਕੇ ਕਰੀਬ 1100 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਹੈ। ਚੀਨੀ ਨਿਗਮ ਦੀ 10 ਸੰਚਾਲਿਤ ਤੇ 11 ਬੰਦ ਪਈਆਂ ਚੀਨੀ ਮਿੱਲਾਂ ਨੂੰ 2010-11 ‘ਚ ਵੇਚ ਦਿੱਤਾ ਗਿਆ ਸੀ।

ਸੀਬੀਆਈ ਲਖਨਊ ਦੀ ਐਂਟੀ ਕੁਰੱਪਸ਼ਨ ਬ੍ਰਾਂਚ ਨੇ ਚੀਨੀ ਮਿੱਲ ਵਿਕਰੀ ਘੁਟਾਲੇ ‘ਚ ਲਖਨਊ ਦੇ ਗੋਮਤੀਨਗਰ ਥਾਣੇ ‘ਚ ਸੱਤ ਨੰਬਰ 2017 ਨੂੰ ਦਰਜ ਕਰਵਾਈ ਗਈ ਐੱਫਆਈਆਰ ਨੂੰ ਆਪਣੇ ਕੇਸ ਦਾ ਆਧਾਰ ਬਣਾਇਆ ਹੈ। ਸੱਤ ਚੀਨੀ ਮਿੱਲਾਂ ‘ਚ ਹੋਈ ਹੇਰਾਫੇਰੀ ‘ਚ ਸੀਬੀਆਈ ਨੇ ਧੋਖਾਧੜੀ ਤੇ ਕੰਪਨੀ ਐਕਟ ਸਮੇਤ ਹੋਰ ਧਾਰਾਵਾਂ ‘ਚ ਰੈਗੂਲਰ ਕੇਸ ਦਰਜ ਕੀਤਾ ਹੈ ਜਦਕਿ 14 ਚੀਨੀ ਮਿੱਲਾਂ ‘ਚ ਹੋਈ ਹੇਰਾਫੇਰੀ ਨੂੰ ਲੈ ਕੇ ਛੇ ਸ਼ੁਰੂਆਤੀ ਜਾਂਚ ਦਰਜ ਕੀਤੀਆਂ ਗਈਆਂ ਹਨ।

You May Also Like

Leave a Reply

Your email address will not be published. Required fields are marked *