ਸ਼ਰਧਾ ਨੇ ਸੋਸ਼ਲ ਮੀਡੀਆ ‘ਤੇ ਬਦਲਿਆ ਆਪਣਾ ਨਾਂ

ਫਿਲਮ ‘ਆਸ਼ਕੀ 2’ ਫਿਲਮ ਨੇ ਸ਼ਰਧਾ ਕਪੂਰ ਦੇ ਕਰੀਅਰ ਨੂੰ ਇਕ ਨਵਾਂ ਮੋੜ ਦਿੱਤਾ ਸੀ। ਇਸ ਫਿਲਮ ਤੋਂ ਪਹਿਲਾਂ ਸ਼ਰਧਾ ਦੀਆਂ ਦੋਵੇਂ ਫਿਲਮਾਂ ‘ਤੀਨ ਪੱਤੀ’ ਤੇ ‘ਲਵ ਕਾ ਦ ਐਂਡ’ ਕੁਝ ਖ਼ਾਸ ਕਮਾਲ ਨਹੀਂ ਵਿਖਾ ਸਕੀਆਂ ਸਨ। ‘ਆਸ਼ਕੀ 2’ ਨੇ ਉਨ੍ਹਾਂ ਲਈ ਸਫਲਤਾ ਦੇ ਰਾਹ ਖੋਲ੍ਹੇ। ਸ਼ੁੱਕਰਵਾਰ ਨੂੰ ਇਸ ਫਿਲਮ ਦੇ ਛੇ ਸਾਲ ਪੂਰੇ ਹੋਏ ਹਨ। ਸ਼ਰਧਾ ਨੇ ਇਸ ਫਿਲਮ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਆਪਣਾ ਯੂਜ਼ਰ ਨਾਂ ਬਦਲ ਕੇ ਆਰੋਹੀ ਕਰ ਲਿਆ ਹੈ। ਅਸਲ ‘ਚ ਆਰੋਹੀ ਫਿਲਮ ‘ਆਸ਼ਕੀ 2’ ‘ਚ ਉਸ ਦੇ ਕਿਰਦਾਰ ਦਾ ਨਾਂ ਸੀ। ਅੱਜਕੱਲ੍ਹ ਸ਼ਰਧਾ ਬੇਹੱਦ ਮਸਰੂਫ ਹੈ। ਉਸ ਕੋਲ ਚਾਰ ਫਿਲਮਾਂ ਹਨ। ਹਾਲੀਆ ਹੀ ਸ਼ਰਧਾ ਨੇ ਮੁੰਬਈ ‘ਚ ਪ੍ਰਭਾਸ ਨਾਲ ‘ਸਾਹੋ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ ‘ਚ ਉਹ ਪੁਲਿਸ ਅਫਸਰ ਦੇ ਰੋਲ ‘ਚ ਹੋਵੇਗੀ।

You May Also Like

Leave a Reply

Your email address will not be published. Required fields are marked *